For the best experience, open
https://m.punjabitribuneonline.com
on your mobile browser.
Advertisement

ਬਰਨਾਲਾ: 5 ਵਜੇ ਤੱਕ 52.7 ਫੀਸਦੀ ਵੋਟਿੰਗ

06:16 PM Nov 20, 2024 IST
ਬਰਨਾਲਾ  5 ਵਜੇ ਤੱਕ 52 7 ਫੀਸਦੀ ਵੋਟਿੰਗ
Advertisement

ਪਰਸ਼ੋਤਮ ਬੱਲੀ
ਬਰਨਾਲਾ, 20 ਨਵੰਬਰ
ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਤਹਿਤ ਸ਼ਾਮ 5 ਵਜੇ ਤੱਕ 52.7 ਫੀਸਦੀ ਵੋਟਿੰਗ ਹੋਈ, ਵੋਟਾਂ ਦਾ ਸਮਾਂ ਚੋਣ ਕਮਿਸ਼ਨ ਵਲੋਂ ਸਵੇਰ 7 ਵਜੇ ਤੋਂ ਸ਼ਾਮ 6 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਤਹਿਤ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਹਲਕੇ ਵਿੱਚ ਕੁੱਲ 212 ਪੋਲਿੰਗ ਬੂਥ ਬਣਾਏ ਗਏ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਰੀਨ ਬੂਥ, ਆਦਰਸ਼ ਪੋਲਿੰਗ ਬੂਥ, ਦਿਵਿਆਂਗ ਲੋਕਾਂ ਲਈ ਬੂਥ, ਔਰਤਾਂ ਲਈ ਪਿੰਕ ਬੂਥ ਅਤੇ ਨੌਜਵਾਨਾਂ ਵੱਲੋਂ ਪ੍ਰਬੰਧਿਤ ਪੋਲਿੰਗ ਬੂਥ ਸਥਾਪਿਤ ਕੀਤੇ ਗਏ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਵਿਚ 11 ਆਦਰਸ਼ ਪੋਲਿੰਗ ਸਟੇਸ਼ਨ ਬਣਾਏ ਗਏ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਬਾਜਵਾ ਬਰਨਾਲਾ ਵਿਚ ਪੀ ਡਬਲਿਊ ਡੀ ਪੋਲਿੰਗ ਸਟੇਸ਼ਨ ਬਣਾਇਆ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਨ ਵਿੱਚ ਪਿੰਕ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ, ਜਿਸ ਨੂੰ ਗੁਲਾਬੀ ਰੰਗ 'ਚ ਸਜਾਇਆ ਗਿਆ ਤੇ ਮਹਿਲਾ ਪੋਲਿੰਗ ਸਟਾਫ਼ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ ’ਤੇ 1000 ਤੋਂ ਵੱਧ ਵਿਦਿਆਰਥੀ ਵਾਲੰਟੀਅਰਾਂ ਨੇ ਸੇਵਾਵਾਂ ਨਿਭਾਈਆਂ। ਹਰ ਇਕ ਪੋਲਿੰਗ ਸਟੇਸ਼ਨ 'ਤੇ ਬਜ਼ੁਰਗਾਂ ਅਤੇ ਦਿਵਿਆਂਗ ਵੋਟਰਾਂ ਲਈ ਵ੍ਹੀਲ ਚੇਅਰਾਂ ਦਾ ਪ੍ਰਬੰਧ ਕੀਤਾ ਗਿਆ।

Advertisement

Advertisement
Advertisement
Author Image

sukhitribune

View all posts

Advertisement