ਸੀਬੀਐੱਸਈ ਦੇ ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ ’ਚ ਪਟਿਆਲਾ ਦਾ ਸ਼ਾਨਦਾਰ ਪ੍ਰਦਰਸ਼ਨ
ਸਰਬਜੀਤ ਸਿੰਘ ਭੰਗੂ
ਪਟਿਅਲਾ, 13 ਮਈ
ਸੀਬੀਐੱਸਈ ਵੱਲੋਂ ਅੱਜ ਐਲਾਨੇ ਗਏ ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ ਦੌਰਾਨ ਪਟਿਆਲਾ ਦੇ ਬਹੁਤੇ ਸਕੂਲਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਦੇ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਸਕੂਲ ਦੇ ਮੁੱਖ ਸਰਪ੍ਰਸਤ ਸਿੰਘ ਸਾਹਿਬ ਨਿਹੰਗ ਸਿੰਘ ਬਾਬਾ ਬਲਬੀਰ ਸਿੰਘ ਦੀ ਸਰਪ੍ਰਸਤੀ ਹੇਠਾਂ ਜਾਰੀ ਇਸ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਦੱਸਿਆ ਕਿ 21 ਵਿਦਿਆਰਥੀਆਂ ਦੇ 95 ਤੋਂ ਵੱਧ, 74 ਦੇ 90 ਫੀਸਦੀ ਅਤੇ 166 ਬੱਚਿਆਂ ਦੇ 80 ਫੀਸਦੀ ਤੋਂ ਵੱਧ ਅੰਕ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ, 98.4 ਫੀਸਦੀ ਅੰਕ ਸ਼ਿਵਾਂਸ਼ ਕਪੂਰ ਦੇ ਹਨ।
ਪ੍ਰਿੰਸੀਪਲ ਭੁਪਿੰਦਰ ਕੌਰ ਭਮਰਾ ਅਨੁਸਾਰ ਸ਼ਿਵਾਲਿਕ ਪਬਲਿਕ ਸਕੂਲ ਦਾ ਦਸਵੀਂ ਦਾ ਨਤੀਜਾ ਵੀ ਸੌ ਫੀਸਦੀ ਰਿਹਾ। 130 ਵਿੱਚੋਂ 38 ਵਿਦਿਆਰਥੀਆਂ ਨੇ 90 ਫੀਸਦੀ ਜਾਂ ਵੱਧ ਅਤੇ 62 ਨੇ 80 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। 98.4 ਫੀਸਦੀ ਅੰਕਾਂ ਨਾਲ ਤਰੁਣਾ ਪਹਿਲੇ ਸਥਾਨ ’ਤੇ ਰਿਹਾ ਹੈ।
ਦਿ ਮਿਲੇਨੀਅਮ ਸਕੂਲ ਪਟਿਆਲਾ ਦਾ ਵੀ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਵਿਨੀਤਾ ਰਾਜਪੂਤ ਨੇ ਦੱਸਿਆ ਕਿ ਜਪਜੀ ਕੌਰ ਨੇ 98.2% ਕ੍ਰਿਤਿਕਾ ਗਰਗ ਦੇ 98%, ਏਂਜਲ ਵਰਮਾ ਅਤੇ ਸੀਆ ਸਿੰਘ ਦੇ 95.6% ਅੰਕ ਹਨ।
ਅਕਾਲ ਅਕੈਡਮੀ ਰੀਠਖੇੜੀ ਦੀ ਸ਼ਮਿੰਦਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦਸਵੀਂ ਅਤੇ ਬਾਰ੍ਹਵੀਂ ਦੇ ਸਾਰੇ ਬੱਚੇ ਵਧੀਆ ਅੰਕਾਂ ਨਾਲ ਪਾਸ ਹੋਏ ਹਨ। ਦਸਵੀਂ ਦੇ 193 ਵਿੱਚੋਂ 41 ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਹਰਮਨਪ੍ਰੀਤ ਕੌਰ ਨੇ 97 ਫੀਸਦੀ ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹੀ ਹੈ। ਸ਼ਿਵਾਲਿਕ ਪਬਲਿਕ ਸਕੂਲ ਪਟਿਆਲਾ ਦੇ 44 ਵਿੱਚੋਂ 18 ਵਿਦਿਆਰਥੀਆਂ ਨੇ 90 ਫੀਸਦੀ ਤੇ ਇਸ ਤੋਂ ਵੱਧ ਜਦਕਿ 12 ਨੇ 80 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਮੈਡੀਕਲ ਸਟਰੀਮ ਵਿੱਚੋਂ ਤਨਿਸ਼ਕ ਅਰੋੜਾ ਨੇ 95 ਫੀਸਦੀ, ਨਾਨ-ਮੈਡੀਕਲ ਦੇ ਭਵਜੋਤ ਸਿੰਘ ਨੇ 90 ਫੀਸਦੀ ਅਤੇ ਕਾਮਰਸ ਦੀ ਗੁਰਲੀਨਕੌਰ ਦੇ ਨਾਲ ਅਨੁਸ਼ਕਾ ਨੇ 95.6 ਫੀਸਦੀ ਅੰਕ ਪ੍ਰਾਪਤ ਕੀਤੇ ਜਦਕਿ ਬਾਰ੍ਹਵੀਂ ਦੇ 140 ਵਿਚੋਂ 27 ਬੱਚਿਆਂ ਦੇ 90 ਫੀਸਦੀ ਜਾਂ ਇਸ ਤੋਂ ਉਪਰ ਅੰਕ ਹਨ। 97.2 ਅੰਕਾਂ ਨਾਲ ਗੁਰਲੀਨ ਕੌਰ ਫਸਟ ਰਹੀ ਹੈ। ਮੈਡੀਕਲ ਸਟਰੀਮ ’ਚ ਹਰਮਨ ਕੌਰ ਦੇ 96 ਫੀਸਦੀ, ਨਾਨ ਮੈਡੀਕਲ ’ਚ ਅਮੋਲਵਰ ਕੌਰ ਦੇ 94.6 ਫਸੀਦੀ, ਅਤੇ ਕਾਮਰਸ ’ਚ ਹਰੋਜਤ ਕੌਰ ਦੇ 94.2 ਫੀਸਦੀ ਅੰਕ ਹਨ
ਇਸੇ ਤਰ੍ਹਾਂ ਸੁਸ਼ੀਲਾ ਦੇਵੀ ਪਬਲਿਕ ਸਕੂਲ ਦਾ ਦਸਵੀਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਪ੍ਰਿੰਸੀਪਲ ਰੇਖਾ ਗੁਪਤਾ ਨੇ ਦੱਸਿਆ ਕਿ ਗੁਰਲੀਨ ਕੌਰ ਅਤੇ ਯੋਗਾਂਸ਼ੀ ਨੇ 91.8%, ਕ੍ਰਿਤਿਕਾ ਨੇ 89.4% ਅਤੇ ਨਿਹਾਰਿਕਾ ਨੇ 82.4%, ਗਗਨਦੀਪ ਕੌਰ ਨੇ 82% ਅੰਕ ਪ੍ਰਾਪਤ ਕੀਤੇ ਹਨ। ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਛੇ ਵਿਦਿਆਰਥੀਆਂ ਦੇ 90% ਤੋਂ ਵੱਧ ਅੰਕ ਅਤੇ ਤਿੰਨ ਦੇ 90% ਅੰਕ ਹਨ। ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਪਲਕੀਰਤ ਕੌਰ ਅਤੇ ਅਰਸ਼ਪ੍ਰੀਤ ਸਿੰਘ ਨੇ 94.4% ਅੰਕਾਂ ਨਾਲ ਸਕੂਲ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਡੀਏਵੀ ਪਬਲਿਕ ਸਕੂਲ ਪਟਿਆਲਾ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਇਸ ਦੌਰਾਨ 53 ਵਿਦਿਆਰਥੀਆਂ ਨੇ 90 ਜਾਂ ਇਸ ਤੋਂ ਉਪਰ ਅੰਕ ਹਾਸਲ ਕੀਤੇ ਹਨ। ਜਦਕਿ ਨਿਕਿਤਾ ਸਲਗਾਨੀਆਂ ਨੇ 98 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਡੀਏਵੀ ਭੁਪਿੰਦਰਾ ਰੋਡ ਪਟਿਆਲਾ ਦੇ 19 ਵਿਦਿਆਰਥੀਆਂ ਨੇ 61 ਤੋਂ 70 ਅਤੇ 30 ਨੇ 71 ਤੋਂ 80 ਫੀਸਦੀ ਤੱਕ ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਟਿਆਲਾ ਦਾ ਨਤੀਜਾ ਵੀ ਸ਼ਾਂਨਦਾਰ ਰਿਹਾ। ਜਦਕਿ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਦੇਵੀਗੜ੍ਹ ਨੇ ਵੀ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਇੱਥੋਂ ਦੇ 61 ਵਿਦਿਆਰਥੀਆਂ ਦੇ ਅੰਕ 80 ਜਾਂ ਇਸ ਤੋਂ ਵੱਧ ਜਦਕਿ 11 ਦੇ 90 ਜਾਂ ਇਸ ਤੋਂ ਵੱਧ ਫੀਸਦੀ ਹਨ।