For the best experience, open
https://m.punjabitribuneonline.com
on your mobile browser.
Advertisement

ਦੰਦਾਂ ਦੇ ਕੈਂਪ ਵਿੱਚ 72 ਮਰੀਜ਼ਾਂ ਦੀ ਜਾਂਚ

08:01 AM Mar 07, 2024 IST
ਦੰਦਾਂ ਦੇ ਕੈਂਪ ਵਿੱਚ 72 ਮਰੀਜ਼ਾਂ ਦੀ ਜਾਂਚ
ਰੋਟਰੀ ਕਲੱਬ ਵੱਲੋਂ ਲਗਾਏ ਦੰਦਾਂ ਦੇ ਜਾਂਚ ਕੈਂਪ ਦੌਰਾਨ ਹਾਜ਼ਰ ਪ੍ਰਬੰਧਕ। -ਫੋਟੋ: ਸਤਨਾਮ ਸਿੰਘ
Advertisement

ਸ਼ਾਹਬਾਦ ਮਾਰਕੰਡਾ: ਇੱਥੇ ਢੀਂਡਸਾ ਡੈਂਟਲ ਹਸਪਤਾਲ ਵਿੱਚ ਰੋਟਰੀ ਕਲੱਬ ਵਲੋਂ ਮੁਫਤ ਦੰਦਾ ਦਾ ਜਾਂਚ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਸਮਾਜ ਸੇਵੀ ਤੇ ਭਾਜਪਾ ਆਗੂ ਸੰਦੀਪ ਗਰਗ ਨੇ ਕੀਤਾ। ਗਰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਸਮਾਜ ਸੇਵਾ ਲਈ ਹੀ ਸਥਾਪਿਤ ਕੀਤੀ ਗਈ ਹੈ ਜੋ ਅੱਜ ਪੂਰੀ ਦੁਨੀਆ ਵਿਚ ਆਪਣੇ ਫਰਜ਼ ਨਿਭਾਉਣ ਲਈ ਯਤਨਸ਼ੀਲ ਹੈ। ਸ਼ਕੁੰਤਲਾ ਢੀਂਡਸਾ ਦੀ ਬਰਸੀ ਮੌਕੇ ਲਗਾਏ ਕੈਂਪ ਵਿੱਚ ਡਾਕਟਰ ਅਭਿਸ਼ੇਕ ਢੀਂਡਸਾ ਤੇ ਡਾ. ਪ੍ਰੋਮਿਲਾ ਢੀਂਡਸਾ ਨੇ 72 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦੇ ਦੰਦਾਂ ਦੀ ਅੱਜ ਜਾਂਚ ਕੀਤੀ ਗਈ ਹੈ ਉਨ੍ਹਾਂ ਦਾ ਭਵਿੱਖ ਵਿਚ ਮੁਫਤ ਇਲਾਜ ਕੀਤਾ ਜਾਵੇਗਾ। ਇਸ ਮੌਕੇ ਰੋਟਰੀ ਪ੍ਰਧਾਨ ਆਸ਼ੂਤੋਸ਼ ਗਰਗ, ਸੰਦੀਪ ਰਿਸ਼ੀ ਗੁਪਤਾ, ਡਾ. ਐੱਸਐੱਸ ਖੁਰਾਣਾ, ਆਰ. ਕੇ ਗਰਗ, ਸ਼ਵੇਤਾ ਗਰਗ, ਮੋਨਾ ਅਰੋੜਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×