ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਾਬਕਾ ਫ਼ੌਜੀ ਧੋਖਾਧੜੀ ਦਾ ਸ਼ਿਕਾਰ

07:29 AM Sep 15, 2024 IST

ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 14 ਸਤੰਬਰ
ਕਾਰਗਿਲ ਜੰਗ ਸਮੇਂ ਦੇਸ਼ ਦੀ ਸਰਹੱਦ ’ਤੇ ਦੁਸ਼ਮਣ ਨਾਲ਼ ਲੜਨ ਵਾਲੇ ਸਾਬਕਾ ਫ਼ੌਜੀ ਬਲਜਿੰਦਰ ਸਿੰਘ ਧਨੋਆ ਨਾਲ਼ ਪ੍ਰਾਪਰਟੀ ਡੀਲਰ ਵੱਲੋਂ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਧਨੋਆ ਨੇ ਦੱਸਿਆ ਕਿ ਉਨ੍ਹਾਂ ਆਪਣੀ ਇਕੱਠੀ ਕੀਤੀ ਪੂੰਜੀ ਨਾਲ਼ ਸਰਹਿੰਦ ਦੇ ਹਰਨਾਮ ਨਗਰ ’ਚ 16 ਲੱਖ ਰੁਪਏ ਦਾ ਪਲਾਟ ਖ਼ਰੀਦਿਆ ਸੀ। ਇਸ ਦੀ ਰਜਿਸਟਰੀ ਉਪਰੰਤ ਇੰਤਕਾਲ ਵੀ ਹੋ ਗਿਆ ਪਰ ਇਸ ਦੇ ਬਾਵਜੂਦ ਪ੍ਰਾਪਰਟੀ ਡੀਲਰ ਨੇ ਇਸ ਪਲਾਟ ਨੂੰ ਅੱਗੇ ਵੇਚ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਲਿਖਤੀ ਸ਼ਿਕਾਇਤ ਪੁਲੀਸ ਨੂੰ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਾ ਹੀ ਉਨ੍ਹਾਂ ਨੂੰ ਪਲਾਟ ਮਿਲਿਆ ਅਤੇ ਨਾ ਹੀ ਪੈਸੇ। ਉਨ੍ਹਾਂ ਮੁੱਖ ਮੰਤਰੀ ਅਤੇ ਪੁਲੀਸ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ। ਸਮਾਜ ਸੇਵੀ ਪ੍ਰੋ. ਧਰਮਜੀਤ ਜਲਵੇੜਾ ਨੇ ਸਾਬਕਾ ਫੌਜੀ ਲਈ ਇਨਸਾਫ਼ ਦੀ ਮੰਗ ਕੀਤੀ ਹੈ।

Advertisement

Advertisement