For the best experience, open
https://m.punjabitribuneonline.com
on your mobile browser.
Advertisement

ਗਾਂਧੀ ਦੇ ਪ੍ਰਚਾਰ ਵਿੱਚ ਜੁਟੇ ਕਾਂਗਰਸ ਵੱਲੋਂ ਮੁਅੱਤਲ ਸਾਬਕਾ ਪ੍ਰਧਾਨ ਲਾਲੀ

07:06 AM Apr 24, 2024 IST
ਗਾਂਧੀ ਦੇ ਪ੍ਰਚਾਰ ਵਿੱਚ ਜੁਟੇ ਕਾਂਗਰਸ ਵੱਲੋਂ ਮੁਅੱਤਲ ਸਾਬਕਾ ਪ੍ਰਧਾਨ ਲਾਲੀ
ਡਾ. ਧਰਮਵੀਰ ਗਾਂਧੀ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਸਾਬਕਾ ਤੇ ਮੌਜੂਦਾ ਪ੍ਰਧਾਨ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਅਪਰੈਲ
ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਮੌਜੂਦਾ ਪ੍ਰਧਾਨ ਨਰੇਸ਼ ਦੁੱਗਲ ਅਤੇ ਸਾਬਕਾ ਪ੍ਰਧਾਨ ਨਰਿੰਦਰ ਲਾਲੀ ਵੱਲੋਂ ਮੌਜੂਦਾ ਅਤੇ ਸਾਬਕਾ ਅਹੁਦੇਦਾਰਾਂ ਦੀ ਹਾਜ਼ਰੀ ’ਚ ਆਪਸੀ ਮੱਤਭੇਦ ਭੁਲਾ ਕੇ ਡਾ. ਧਰਮਵੀਰ ਗਾਂਧੀ ਦੇ ਹੱਕ ’ਚ ਪ੍ਰਚਾਰ ਕਰਨ ਦਾ ਐਲਾਨ ਕੀਤਾ।
ਨਰਿੰਦਰ ਲਾਲੀ, ਨਵਜੋਤ ਸਿੱਧੂ ਦੇ ਖੇਮੇ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਨੂੰ ਹਾਈਕਮਾਂਡ ਵੱਲੋਂ ਕਾਂਗਰਸ ਵਿੱਚੋਂ ਮੁਅੱਤਲ ਕੀਤਾ ਹੋਇਆ ਹੈ। ਨਰਿੰਦਰ ਲਾਲੀ ਤੇ ਨਰੇਸ਼ ਦੁੱਗਲ ਦੀ ਆਪਸ ਵਿਚ ਖਹਿਬਾਜ਼ੀ ਚੱਲ ਰਹੀ ਸੀ ਪਰ ਅੱਜ ਇਹ ਇੱਕਜੁੱਟ ਹੋ ਕੇ ਡਾ. ਗਾਂਧੀ ਦੇ ਚੋਣ ਪ੍ਰਚਾਰ ਵਿਚ ਕੁੱਦ ਪਏ ਹਨ। ਡਾ. ਗਾਂਧੀ ਦੇ ਗ੍ਰਹਿ ਵਿਖੇ ਹੋਈ ਬੈਠਕ ’ਚ ਕਾਂਗਰਸ ਦੇ ਪਟਿਆਲਾ ਤੋਂ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ, ਨਰਿੰਦਰ ਲਾਲੀ, ਮਹਿਲਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਰੇਖਾ ਅਗਰਵਾਲ, ਹਰੀਸ਼ ਅਗਰਵਾਲ, ਅਨਿਲ ਕੁਮਾਰ ਮਹਿਤਾ ਸਾਬਕਾ ਵਾਈਸ ਚੇਅਰਮੈਨ,ਖਾਦੀ ਬੋਰਡ, ਹਰਵਿੰਦਰ ਨਿੱਪੀ, ਅਤੇ ਰਾਜੇਸ਼ ਮੰਡੋਰਾ ਅਤੇ ਬਲਾਕ ਪ੍ਰਧਾਨ ਕਿਲ੍ਹਾ ਮੁਬਾਰਕ, ਅਨੁਜ ਤ੍ਰਿਵੇਦੀ ਸਾਬਕਾ ਸਮੇਤ ਵੱਡੀ ਗਿਣਤੀ ‘ਚ ਆਗੂ ਅਤੇ ਵਰਕਰ ਹਾਜ਼ਰ ਰਹੇ।
ਪਟਿਆਲਾ ਸ਼ਹਿਰ ਵਿਚ ਚੋਣ ਪ੍ਰਚਾਰ ਵਿਚ ਤੇਜ਼ੀ ਲਿਆਉਣ ਲਈ ਨਰਿੰਦਰ ਲਾਲੀ ਤੇ ਨਰੇਸ਼ ਦੁੱਗਲ ਦੀ ਆਪਸ ਵਿਚ ਬੰਦ ਹੋਈ ਬੋਲ ਬਾਣੀ ਨੂੰ ਚਾਲੂ ਕਰਵਾਇਆ ਤੇ ਦੋਵਾਂ ਦੇ ਅਹਿਦ ਲਿਆ ਕਿ ਉਹ ਪਟਿਆਲਾ ਵਿੱਚ ਦੋਵੇਂ ਜਣੇ ਡਾ. ਗਾਂਧੀ ਦੇ ਚੋਣ ਪ੍ਰਚਾਰ ਨੂੰ ਸਿਖਰ ਤੱਕ ਲੈ ਕੇ ਜਾਣਗੇ।
ਇਸ ਵੇਲੇ ਡਾ. ਗਾਂਧੀ ਨੇ ਦੋਵਾਂ ਦੀ ਹੋਈ ਸੁਲ੍ਹਾ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ,‘ਇਹ ਏਕਤਾ ਸਾਡੇ ਲਈ ਸ਼ੁਭ ਸੰਕੇਤ ਹੈ। ਪਿਛਲੇ ਦਿਨੀਂ ਨਵਜੋਤ ਸਿੱਧੂ ਦੇ ਘਰ ਵਿੱਚ ਹੋਈ ਮੀਟਿੰਗ ਵਿੱਚ ਸਿੱਧੂ ਸਮਰਥਕਾਂ ਨੇ ਮੁੱਦਾ ਚੁੱਕਿਆ ਸੀ ਕਿ ਮੁਅੱਤਲ ਕੀਤੇ ਕਾਂਗਰਸੀਆਂ ਨੂੰ ਉਮੀਦਵਾਰ ਪ੍ਰਚਾਰ ਲਈ ਬੁਲਾ ਰਹੇ ਹਨ ਪਰ ਉਹ ਕਿਸ ਹੈਸੀਅਤ ਨਾਲ ਪ੍ਰਚਾਰ ਕਰਨ ਲਈ ਜਾਣ ਪਰ ਪ‌ਟਿਆਲਾ ਤੋਂ ਨਰਿੰਦਰ ਲਾਲੀ ਨੇ ਮੁਅੱਤਲੀ ਨੂੰ ਰੱਦ ਕਰਨ ਤੋਂ ਬਗੈਰ ਹੀ ਡਾ. ਗਾਂਧੀ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਨਾ ਆਰੰਭ ਦਿੱਤਾ ਹੈ। ਡਾ. ਗਾਂਧੀ ਨੇ ਇਸ ਮੌਕੇ ਕਿਹਾ ਕਿ ਅੱਜ ਦੇਸ਼ ਦੀ ਸਭ ਤੋਂ ਵੱਡੀ ਲੋੜ ਹੈ ਕਿ ਇਸ ਲੜਾਈ ਨੂੰ ਇੱਕਜੁੱਟਤਾ ਸਹਿਤ ਪੂਰੀ ਤਾਕਤ ਨਾਲ਼ ਲੜਿਆ ਜਾਵੇ।

Advertisement

Advertisement
Author Image

sukhwinder singh

View all posts

Advertisement
Advertisement
×