ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਦਰਸ਼ ਸਕੂਲਾਂ ਦਾ ਸਾਬਕਾ ਚੇਅਰਮੈਨ ਜਬਰ-ਜਨਾਹ ਦੇ ਦੋਸ਼ ’ਚੋਂ ਬਰੀ

08:49 AM Feb 16, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 15 ਫਰਵਰੀ
ਸਥਾਨਕ ਵਿਸ਼ੇਸ਼ ਅਦਾਲਤ ਨੇ ਅੱਜ ਸੱਤ ਸਾਲ ਪੁਰਾਣੇ ਇੱਕ ਕੇਸ ਦੀ ਸੁਣਵਾਈ ਕਰਦਿਆਂ ਆਦਰਸ਼ ਸਕੂਲਾਂ ਦੇ ਸਾਬਕਾ ਚੇਅਰਮੈਨ ਨਰਿੰਦਰ ਸਿੰਘ ਰੰਧਾਵਾ ਤੇ ਉਸ ਦੇ ਲੜਕੇ ਜਸਮੀਤ ਸਿੰਘ ਰੰਧਾਵਾ ਨੂੰ ਜਬਰ-ਜਨਾਹ ਦੇ ਦੋਸ਼ ਤੋਂ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਕੂਲ ਦੀ ਇੱਕ ਅਧਿਆਪਕਾ ਦੀ ਸ਼ਿਕਾਇਤ ’ਤੇ ਫਰੀਦਕੋਟ ਪੁਲੀਸ ਨੇ ਸਤੰਬਰ 2017 ਵਿੱਚ ਕੇਸ ਦਰਜ ਕੀਤਾ ਸੀ। ਅਧਿਆਪਕਾ ਵੱਲੋਂ ਸਕੂਲ ਦੇ ਪ੍ਰਬੰਧਕਾਂ ’ਤੇ ਉਸ ਦੀ ਤਨਖ਼ਾਹ ਖੁਰਦ-ਬੁਰਦ ਕਰਨ ਦੇ ਵੀ ਦੋਸ਼ ਲਾਏ ਗਏ ਸਨ। ਇਸ ਮਗਰੋਂ ਪੰਜਾਬ ਸਰਕਾਰ ਨੇ ਨਰਿੰਦਰ ਰੰਧਾਵਾ ਤੋਂ ਸਕੂਲਾਂ ਦਾ ਪ੍ਰਬੰਧ ਵਾਪਸ ਲੈ ਲਿਆ ਸੀ। ਨਰਿੰਦਰ ਰੰਧਾਵਾ ਨੇ ਅਦਾਲਤ ਨੂੰ ਦੱਸਿਆ ਕਿ ਸਕੂਲ ਦੇ ਸਟਾਫ ਨਾਲ ਚੱਲ ਰਹੇ ਤਨਖਾਹ ਅਤੇ ਨੌਕਰੀ ਦੇ ਝਗੜੇ ਕਾਰਨ ਉਸ ਨੂੰ ਤੇ ਉਸ ਦੇ ਪੁੱਤਰ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ।

Advertisement

Advertisement