ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੇਰੇ ਲਈ ਹਰ ਦਿਨ ਸਿੱਖਣ ਵਾਲਾ: ਬਿੱਗ ਬੀ

10:39 AM Sep 08, 2024 IST

ਮੁੰਬਈ

Advertisement

ਮੈਗਾਸਟਾਰ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਉਸ ਲਈ ਹਰ ਦਿਨ ਸਿੱਖਣ ਵਾਲਾ ਹੁੰਦਾ ਹੈ। ਅਮਿਤਾਭ ਨੇ ਆਪਣੇ ਬਲੌਗ ’ਤੇ ਲਿਖਿਆ, ‘ਮੇਰੇ ਲਈ ਕੰਮ ਦਾ ਹਰ ਦਿਨ ਸਿੱਖਣ ਵਾਲਾ ਹੁੰਦਾ ਹੈ। ਸਿਰਫ਼ ਕੰਮ ਹੀ ਨਹੀਂ, ਸਗੋਂ ਇਕ ਹੋਰ ਦਿਨ ਅਜਿਹੇ ਤੱਤਾਂ ਨਾਲ ਭਰਿਆ ਹੁੰਦਾ ਹੈ ਜੋ ਜ਼ਿੰਦਗੀ ਅਤੇ ਜਿਉਣ ਦੀ ਹਕੀਕਤ ਦੇ ਨੇੜੇ ਲੈ ਜਾਂਦਾ ਹੈ। ਅਸੀਂ ਰੋਜ਼ਾਨਾ ਜ਼ਿੰਦਗੀ ਨੂੰ ਮਾਣਦੇ ਹਾਂ ਅਤੇ ਕਈ ਵਾਰ ਹੈਰਾਨੀ ਹੁੰਦੀ ਹੈ। ਦੇਖੋ ਕਿ ਤੁਸੀਂ ਕਿੱਥੇ ਹੋ ਅਤੇ ਤੁਹਾਡੇ ਅੰਦਰ ਕੀ ਹੈ। ਕਿਸੇ ਨੁਕਸਾਨ ਦਾ ਅਫ਼ਸੋਸ ਕਰਨ ਦਾ ਕੋਈ ਮਤਲਬ ਨਹੀਂ। ਇਸ ਨੂੰ ਸਵੀਕਾਰ ਕਰੋ ਅਤੇ ਤੁਹਾਡੇ ਤੇ ਤੁਹਾਡੇ ’ਤੇ ਨਿਰਭਰ ਲੋਕਾਂ ਦੇ ਬਿਹਤਰ ਜੀਵਨ ਲਈ ਮਿਹਨਤ ਕਰੋ।’ ਅਮਿਤਾਭ ਇਸ ਵੇਲੇ ਕੁਇਜ਼-ਆਧਾਰਿਤ ਰਿਐਲਿਟੀ ਸ਼ੋਅ ‘ਕੌਨ ਬਣੇਗਾ ਕਰੋੜਪਤੀ 16’ ਦੀ ਮੇਜ਼ਬਾਨੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਆਪਣੇ ਸ਼ੋਅ ਵਿਚ ਤਗਮਾ ਜੇਤੂ ਮਨੂ ਭਾਕਰ ਤੋਂ ਸ਼ੂਟਿੰਗ ਦੇ ਗੁਰ ਸਿੱਖਦੇ ਹੋਏ ਦਿਖਾਈ ਦਿੱਤੇ। -ਆਈਏਐੱਨਐੱਸ

Advertisement
Advertisement