ਦੀਪਿਕਾ ਪਾਦੂਕੋਣ ਹਸਪਤਾਲ ਦਾਖ਼ਲ
11:07 AM Sep 08, 2024 IST
Advertisement
ਮੁੰਬਈ
Advertisement
ਬੌਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਨੂੰ ਅੱਜ ਮੁੰਬਈ ਦੇ ਗਿਰਗਾਓਂ ਖੇਤਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੀਪਿਕਾ ਤੇ ਉਸ ਦੇ ਪਤੀ ਅਦਾਕਾਰ ਰਣਵੀਰ ਸਿੰਘ ਨੂੰ ਆਪਣੇ ਪਹਿਲੇ ਨੰਨ੍ਹੇ ਮਹਿਮਾਨ ਦੀ ਉਡੀਕ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ ਪਾਦੂਕੋਣ ਮਾਂ ਬਣਨ ਵਾਲੀ ਹੈ ਤੇ ਬੱਚੇ ਦੀ ਡਿਲਿਵਰੀ ਲਈ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਦਾਕਾਰਾ ਤੇ ਉਸ ਦਾ ਪਤੀ ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਨਾਲ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਦੇ ਦਰਸ਼ਨ ਕਰਨ ਗਏ ਸਨ। ਜ਼ਿਕਰਯੋਗ ਹੈ ਕਿ ਦੀਪਿਕਾ ਤੇ ਰਣਵੀਰ ਨੇ ਫਰਵਰੀ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਘਰ ਨਵਾਂ ਮਹਿਮਾਨ ਆਉਣ ਵਾਲਾ ਹੈ। -ਆਈਏਐੱਨਐੱਸ
Advertisement
Advertisement