ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਯੱਦ ਫਕੀਰ ਬੀਬੀ ਸ਼ਰੀਫਾਂ ਦੀ ਯਾਦ ਵਿੱਚ ਸਮਾਗਮ

06:54 AM Nov 02, 2024 IST
ਸਮਾਗਮ ਦੌਰਾਨ ਹਾਜ਼ਰ ਸੰਤ ਮਹਾਂਪੁਰਸ਼।

ਪੱਤਰ ਪ੍ਰੇਰਕ
ਜਲੰਧਰ, 1 ਨਵੰਬਰ
ਹਜ਼ਰਤ ਬਾਬਾ ਸ਼ਾਹ ਕਮਾਲ, ਸਾਂਈ ਜ਼ੁਮਲੇ ਸ਼ਾਹ ਵੈਲਫੇਅਰ ਸੁਸਾਇਟੀ ਹਰੀਪੁਰ ਉਦੇਸੀਆਂ ਵੱਲੋਂ ਸਯੱਦ ਫਕੀਰ ਬੀਬੀ ਸ਼ਰੀਫਾਂ ਜੀ 40ਵੇਂ ਦਿਨ ’ਤੇ ਕੁਰਾਨ ਪਾਕਿ ਦੇ ਖਤਮ ਦੀ ਰਸਮ ਦਰਬਾਰ ਸਾਂਈ ਜ਼ੁਮਲੇ ਸ਼ਾਹ ਉਦੇਸੀਆਂ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਗਈ। ਸਵੇਰੇ 10 ਵਜੇ ਕੁਰਾਨ ਪਾਕਿ ਦੇ ਖਤਮ ਦੀ ਰਸਮ ਅਦਾ ਕੀਤੀ ਗਈ ਤੇ 12 ਵਜੇ ਕਰਾਮਤ ਅਲੀ ਫਕੀਰ ਅਤੇ ਮੁਹਮੰਦ ਸਲੀਮ ਕਵਾਲ ਨੇ ਦਰਬਾਰ ਵਿੱਚ ਹਾਜ਼ਰੀ ਲਗਵਾਈ। ਇਸ ਮੌਕੇ ਸੰਤ ਰਣਜੀਤ ਸਿੰਘ ਡਿਗਾਣਾ, ਸੰਤ ਸਰਵਣ ਸਿੰਘ ਜੱਬੜ, ਸੰਤ ਜਨਕ ਜੀ ਡੇਰਾ ਸੰਤ ਬਾਬਾ ਭਾਗ ਸਿੰਘ ਜੱਬੜ, ਸੰਤ ਪਰਮਿੰਦਰ ਸਿੰਘ ਡਿਗਾਣਾ, ਮਹੰਤ ਕਿਰਨਾ, ਸੰਤ ਮਹਿੰਦਰ ਦਾਸ, ਬਾਬਾ ਮੋਹਨੀ ਸੱਲਾ, ਸੰਤ ਅਮਰਜੀਤ ਸਿਘ ਹਰਖੋਵਾਲ, ਬਾਬਾ ਮੰਨਜੂਰ ਅਹਿਮਦ, ਸੰਤ ਪ੍ਰਦੀਪ ਦਾਸ ਕਠਾਰ, ਬਾਬਾ ਪ੍ਰਿਥੀਪਾਲ ਸਿੰਘ ਬਾਲੀ ਸ਼ਾਮ ਚੁਰਾਸੀ, ਬਾਬਾ ਹਰਜਿੰਦਰ ਸਿੰਘ ਅਣਖੀ ਨੇ ਬੀਬੀ ਸ਼ਰੀਫਾ ਜੀ ਨੂੰ ਸਰਧਾ ਦੇ ਫੁੱਲ ਅਰਪਿਤ ਕੀਤੇ। ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਬੀਬੀ ਸ਼ਰੀਫਾਂ ਜੀ ਹਜ਼ਰਤ ਬਾਬਾ ਸ਼ਾਹ ਕਮਾਲ, ਸਾਂਈ ਜ਼ੁਮਲੇ ਸ਼ਾਹ ਵੈਲਫੇਅਰ ਸੁਸਾਇਟੀ ਹਰੀਪੁਰ ਉਦੇਸੀਆਂ ਕਰੀਬ 9 ਸਾਲ ਪਹਿਲਾ ਆਪ ਬਣਾ ਕੇ ਗਏ ਸਨ ਤੇ ਉਨ੍ਹਾਂ ਬਾਅਦ ਸਾਰੇ ਦਰਬਾਰਾਂ ਦੀ ਦੇਖਰੇਖ ਵੀ ਸੁਸਾਇਟੀ ਹੀ ਕਰੇਗੀ। ਸਮਾਗਮ ਦੌਰਾਨ ਪੱਗੜੀ ਦੀ ਰਸਮ ਨਹੀਂ ਕੀਤੀ ਗਈ।

Advertisement

Advertisement