ਬਾਬਾ ਬੰਦਾ ਸਿੰਘ ਬਹਾਦਰ ਕੌਮਾਂਤਰੀ ਫਾਊਂਡੇਸ਼ਨ ਵੱਲੋਂ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਨਵੰਬਰ
ਬਾਬਾ ਬੰਦਾ ਸਿੰਘ ਬਹਾਦਰ ਕੌਮਾਂਤਰੀ ਫਾਊਂਡੇਸ਼ਨ ਵੱਲੋਂ ਅੱਜ ਪਿੰਡ ਲਾਦੀਆਂ ਵਿੱਚ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਪ੍ਰਮੁੱਖ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ। ਸ੍ਰੀ ਬਾਵਾ ਨੇ ਪ੍ਰਵਾਸੀ ਪੰਜਾਬੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਮਰਹੂਮ ਮੇਵਾ ਸਿੰਘ ਗਿੱਲ ਐਡਵੋਕੇਟ ਦੀ ਪੁੱਤਰੀ ਕਿਰਨ ਧਾਲੀਵਾਲ, ਨਵਤੇਜ ਸਿੰਘ ਧਾਲੀਵਾਲ ਯੂਐੱਸਏ ਅਤੇ ਜਸਮਨ ਸਿੰਘ ਐਡਵੋਕੇਟ ਨੂੰ ‘ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ’ ਪੁਸਤਕ ਭੇਟ ਕੀਤੀ। ਇਸ ਵੇਲੇ ਕਿਰਨ ਧਾਲੀਵਾਲ ਨੇ ਉੱਘੇ ਵਿਦਵਾਨ ਅਨੁਰਾਗ ਸਿੰਘ ਦੀ ਉਪਰੋਕਤ ਪੁਸਤਕ ਲਈ ਪਾਏ ਯੋਗਦਾਨ ਦੀ ਸਰਾਹਨਾ ਕੀਤੀ। ਇਸ ਸਮੇਂ ਸ੍ਰੀ ਬਾਵਾ ਨੇ ਕਿਹਾ ਕਿ ਮੇਵਾ ਸਿੰਘ ਗਿੱਲ ਦੀ ਸੱਚਾਈ, ਨਿੱਡਰਤਾ ਅਤੇ ਸਪੱਸ਼ਟਤਾ ਦਾ ਹਰ ਲੁਧਿਆਣਾ ਵਾਸੀ ਕਾਇਲ ਸੀ। ਉਨ੍ਹਾਂ ਦਾ ਸਿਆਸੀ ਜੀਵਨ ਸਮਾਜ ਲਈ ਮਿਸਾਲ ਸੀ ਅਤੇ ਉਨ੍ਹਾਂ ਦੀ ਸਪੁੱਤਰੀ ਵੱਲੋਂ ਆਪਣੇ ਪਿਤਾ ਜੀ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਹਮੇਸ਼ਾਂ ਮਨੁੱਖਤਾ ਦੀ ਸੇਵਾ, ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਨਵਤੇਜ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਮੋਹਰੀ ਰੋਲ ਅਦਾ ਕੀਤਾ ਹੈ।ਉਪਰੋਕਤ ਪੁਸਤਕ ਸ਼੍ਰੋਮਣੀ ਭਗਤ ਨਾਮਦੇਵ ਦੀ ਯਾਤਰਾ ਦੇ ਮੁੱਖ ਪ੍ਰਬੰਧਕ ਪੁੰਡਰੀਨਾਥ ਬੁਕਾਰੇ ਨੂੰ ਵੀ ਗੁਰਦੁਆਰਾ ਸਾਹਿਬ ਵਿੱਚ ਭੇਟ ਕੀਤੀ ਗਈ।