ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹ ਮਾਰੇ ਲੋਕਾਂ ਨੂੰ ਸਾਲ ਮਗਰੋਂ ਵੀ ਨਾ ਮਿਲਿਆ ਧੇਲਾ ਮੁਆਵਜ਼ਾ

06:42 AM Jul 23, 2024 IST
ਕਿਸਾਨ ਬਲਵਿੰਦਰ ਸਿੰਘ ਪਿਛਲੇ ਸਾਲ ਹੜ੍ਹ ਵਿੱਚ ਰੁੜ੍ਹ ਗਏ ਆਪਣੇ ਟਰੈਕਟਰ ਬਾਰੇ ਜਾਣਕਾਰੀ ਦਿੰਦਾ ਹੋਇਆ।

ਐੱਨਪੀ ਧਵਨ
ਪਠਾਨਕੋਟ, 22 ਜੁਲਾਈ
ਮੌਨਸੂਨ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਜਦ ਕਿ ਪਿਛਲੇ ਸਾਲ ਉਝ ਦਰਿਆ ਵਿੱਚ ਆਏ ਹੜ੍ਹ ਦੀ ਮਾਰ ਨਾਲ ਸਰਹੱਦੀ ਖੇਤਰ ਬਮਿਆਲ ਕਸਬੇ ਦੇ ਝੰਬੇ ਗਏ ਲੋਕ ਸਾਲ ਬੀਤ ਜਾਣ ਬਾਅਦ ਵੀ ਮੁਆਵਜ਼ੇ ਨੂੰ ਤਰਸ ਰਹੇ ਹਨ। ਉਨ੍ਹਾਂ ਨੂੰ ਅਜੇ ਤੱਕ ਇੱਕ ਧੇਲਾ ਵੀ ਮੁਆਵਜ਼ਾ ਨਹੀਂ ਮਿਲਿਆ। ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਹੇਠ ਆਏ ਜ਼ਿਲ੍ਹਿਆਂ ਵਿੱਚ ਬਚਾਅ ਕਾਰਜਾਂ ਸਮੇਂ ਐਲਾਨ ਕੀਤਾ ਸੀ ਕਿ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਵਾਲੇ ਪਰਿਵਾਰਾਂ ਨੂੰ ਪਾਈ-ਪਾਈ ਮੁਆਵਜ਼ਾ ਦਿੱਤਾ ਜਾਵੇਗਾ, ਇੱਥੋਂ ਤੱਕ ਕਿ ਕੁੱਕੜੀ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ ਪਰ ਜ਼ਿਲ੍ਹਾ ਪ੍ਰਠਾਨਕੋਟ ਅੰਦਰ ਇਹ ਐਲਾਨ ਹਵਾਈ ਬਣ ਕੇ ਰਹਿ ਗਿਆ।
ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਅੰਤਰਰਾਸ਼ਟਰੀ ਸਰਹੱਦ ਕੋਲ ਪੈਂਦੀ ਬੀਐੱਸਐੱਫ ਦੀ ਬਮਿਆਲ ਫਾਰਵਰਡ ਪੋਸਟ ਨਾਲ ਲੱਗਦੀ ਹੈ। ਉਹ ਪਿਛਲੇ ਸਾਲ 18 ਜੁਲਾਈ ਦੀ ਸ਼ਾਮ ਨੂੰ ਆਪਣੀ ਜ਼ਮੀਨ ਵਿੱਚ ਟਰੈਕਟਰ ਨਾਲ ਕੰਮ ਕਰ ਰਿਹਾ ਸੀ ਅਤੇ ਹਨੇਰਾ ਹੋ ਜਾਣ ਕਾਰਨ ਉਹ ਆਪਣਾ ਫੋਰਡ ਟਰੈਕਟਰ 3620 ਉਥੇ ਹੀ ਖੇਤ ਵਿੱਚ ਖੜ੍ਹਾ ਕਰਕੇ ਘਰ ਨੂੰ ਚਲਾ ਗਿਆ। ਉਥੇ ਹੀ ਉਸ ਦਾ ਪਾਣੀ ਵਾਲਾ ਇੱਕ ਡੀਜ਼ਲ ਇੰਜਨ, 6 ਇੰਚ ਦੀਆਂ ਵੱਡੀਆਂ ਪਾਈਪਾਂ ਅਤੇ ਹੋਰ ਸਾਮਾਨ ਵੀ ਪਿਆ ਸੀ ਪਰ ਅਗਲੀ ਸਵੇਰ ਤੜ੍ਹਕੇ 4 ਵਜੇ ਉਝ ਦਰਿਆ ਵਿੱਚ ਅਚਾਨਕ ਹੜ੍ਹ ਦਾ ਪਾਣੀ ਆ ਗਿਆ ਅਤੇ 2.50 ਲੱਖ ਕਿਊਸਿਕ ਪਾਣੀ ਆ ਜਾਣ ਨਾਲ ਬਮਿਆਲ ਦੇ ਬਾਜ਼ਾਰਾਂ ਵਿੱਚ ਪਾਣੀ ਫੈਲ ਗਿਆ। ਹੜ੍ਹ ਦੇ ਇਸ ਪਾਣੀ ਨਾਲ ਉਸ ਦਾ ਟਰੈਕਟਰ ਅਤੇ ਬਾਕੀ ਸਮਾਨ ਵੀ ਰੁੜ੍ਹ ਗਿਆ ਜੋ ਅੱਜ ਤੱਕ ਨਹੀਂ ਲੱਭਿਆ। ਟਰੈਕਟਰ ਰੁੜ੍ਹਣ ਬਾਰੇ ਉਸ ਨੇ ਬਮਿਆਲ ਪੁਲੀਸ ਚੌਕੀ ਕੋਲ ਸ਼ਿਕਾਇਤ ਵੀ ਦਰਜ ਕਰਵਾਈ।
ਇਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪਠਾਨਕੋਟ ਵਿੱਚ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਮੀਟਿੰਗ ਕੀਤੀ ਤਾਂ ਉਸ ਨੇ ਟਰੈਕਟਰ ਦਾ ਮੁਆਵਜ਼ਾ ਦੇਣ ਲਈ ਫਰਿਆਦ ਕੀਤੀ। ਡੀਜੀਪੀ ਨੇ ਉਸ ਨੂੰ ਡੀਸੀ ਪਠਾਨਕੋਟ ਨੂੰ ਮਿਲਣ ਲਈ ਕਿਹਾ। ਉਸ ਤੋਂ ਬਾਅਦ ਉਹ ਕਈ ਵਾਰ ਤਤਕਾਲੀ ਡੀਸੀ ਅਤੇ ਤਹਿਸੀਲਦਾਰ ਨੂੰ ਮਿਲਿਆ ਪਰ ਕੁੱਝ ਵੀ ਪੱਲੇ ਨਹੀਂ ਪਿਆ। ਇਸੇ ਤਰ੍ਹਾਂ ਉਝ ਦਰਿਆ ਦੇ ਕਿਨਾਰੇ ਬੈਠੇ ਗੁੱਜਰ ਪਰਿਵਾਰਾਂ ਨੂੰ ਉਸ ਵੇਲੇ ਪ੍ਰਸ਼ਾਸਨ ਨੇ ਉਠਾ ਕੇ ਆਈਟੀਆਈ ਵਿੱਚ ਸ਼ਿਫਟ ਕੀਤਾ ਸੀ। ਉਨ੍ਹਾਂ ਨੂੰ ਸਿਰਫ ਉਸ ਵੇਲੇ ਡੇਢ-ਡੇਢ ਕਿਲੋ ਚਾਵਲ, ਕਿਲੋ-ਕਿਲੋ ਆਲੂ-ਪਿਆਜ ਵਗੈਰਾ ਹੀ ਮਿਲੇ। ਜਦ ਕਿ ਮੁਆਵਜ਼ੇ ਦਾ ਤਾਂ ਨਾਂ ਨਿਸ਼ਾਨ ਵੀ ਨਹੀਂ।

Advertisement

Advertisement