ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿੱਖਿਆ ਮੰਤਰੀ ਵੱਲੋਂ ਸੁੰਦਰ ਨਗਰੀ ਵਿੱਚ ਬਣ ਰਹੇ ਸਕੂਲ ਦਾ ਜਾਇਜ਼ਾ

08:08 AM Aug 07, 2024 IST
ਸੁੰਦਰ ਨਗਰੀ ਵਿਚ ਬਣ ਰਹੇ ਸਕੂਲ ਦਾ ਨਿਰੀਖਣ ਕਰਦੇ ਹੋਏ ਸਿੱਖਿਆ ਮੰਤਰੀ ਆਤਿਸੀ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਅਗਸਤ
ਸੁੰਦਰ ਨਗਰੀ ਖੇਤਰ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ 120 ਕਮਰਿਆਂ ਵਾਲਾ 5 ਮੰਜ਼ਿਲਾ ਸਕੂਲ ਲਗਪਗ ਤਿਆਰ ਹੈ। ਅੱਜ ਸਿੱਖਿਆ ਮੰਤਰੀ ਨੇ ਇੱਥੇ ਕੰਮ ਦਾ ਜਾਇਜ਼ਾ ਲਿਆ ਅਤੇ ਅੰਤਿਮ ਪੜਾਅ ’ਤੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਇਸ ਦੌਰਾਨ ਸਥਾਨਕ ਵਿਧਾਇਕ ਰਾਜਿੰਦਰ ਪਾਲ ਗੌਤਮ ਵੀ ਮੌਜੂਦ ਸਨ।
ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਸਕੂਲ ਉੱਤਰ-ਪੂਰਬੀ ਦਿੱਲੀ ਦੀ ਸੰਘਣੀ ਆਬਾਦੀ ਦੇ ਵਿਚਕਾਰ 8000 ਬੱਚਿਆਂ ਲਈ ਵਿਸ਼ਵ ਪੱਧਰੀ ਸਿੱਖਿਆ ਦਾ ਕੇਂਦਰ ਬਣੇਗਾ। ਜ਼ਿਕਰਯੋਗ ਹੈ ਕਿ ਸਕੂਲ ਦੀ ਜ਼ਮੀਨ ਭੂ ਮਾਫੀਆ ਦੇ ਚੁੰਗਲ ਤੋਂ ਛੁਡਾਈ ਗਈ ਸੀ। ਜਨਵਰੀ 2023 ਵਿੱਚ‌ ਤਤਕਾਲੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਹੁਣ 5 ਮੰਜ਼ਿਲਾ ਸਕੂਲ ਲਗਪਗ ਤਿਆਰ ਹੈ। ਇਸ ਨਵੇਂ ਸਕੂਲ ਨਾਲ ਮੰਡੋਲੀ, ਸਬੋਲੀ, ਸੁੰਦਰ ਨਗਰੀ, ਬੈਂਕ ਕਲੋਨੀ, ਹਰਸ਼ ਵਿਹਾਰ, ਨੰਦ ਨਗਰੀ ਖੇਤਰਾਂ ਦੇ ਸਕੂਲਾਂ ’ਤੇ ਵਿਦਿਆਰਥੀਆਂ ਦਾ ਦਬਾਅ ਘੱਟ ਜਾਵੇਗਾ। 120 ਕਮਰਿਆਂ ਵਾਲਾ ਨਵਾਂ ਸਕੂਲ ਸਮਾਰਟ ਕਲਾਸਰੂਮ, ਲਾਇਬ੍ਰੇਰੀ, ਲੈਬ, ਐਕਟੀਵਿਟੀ ਰੂਮ, ਲਿਫਟਾਂ ਸਣੇ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲ ਦਾ ਬਾਕੀ ਰਹਿੰਦਾ ਕੰਮ ਇਕ ਮਹੀਨੇ ਦੇ ਅੰਦਰ-ਅੰਦਰ ਪੂਰਾ ਕੀਤਾ ਜਾਵੇ ਅਤੇ ਇਸ ਦੀ ਚੈਕਲਿਸਟ ਤਿਆਰ ਕੀਤੀ ਜਾਵੇ, ਤਾਂ ਜੋ ਜਲਦੀ ਹੀ ਇਸ ਨੂੰ ਦਿੱਲੀ ਦੇ ਬੱਚਿਆਂ ਨੂੰ ਸਮਰਪਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕਿ ਉਸਾਰੀ ਦਾ ਕੰਮ ਆਪਣੇ ਅੰਤਮ ਪੜਾਅ ’ਤੇ ਚੱਲ ਰਿਹਾ ਹੈ, ਹਰ ਵਿਸਥਾਰ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

Advertisement

Advertisement
Advertisement