ਈਟੀਟੀ ਅਧਿਆਪਕ ਯੂਨੀਅਨ ਨੇ ਖ਼ੁਦ ਨੂੰ ਸੂਬਾਈ ਇਕਾਈ ਤੋਂ ਵੱਖ ਕੀਤਾ
07:25 AM Jan 06, 2025 IST
ਕਪੂਰਥਲਾ: ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੀ ਇਕਾਈ ਕਪੂਰਥਲਾ ਦੀ ਮੀਟਿੰਗ ਸਥਾਨਕ ਸ਼ਾਲੀਮਾਰ ਬਾਗ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾਈ ਆਗੂ ਰਛਪਾਲ ਵੜੈਚ ਨੇ ਕਿਹਾ ਕਿ ਜਥੇਬੰਦੀ ਦੀ ਸੂਬਾ ਬਾਡੀ ਪਿਛਲੇ ਕੁਝ ਸਮੇਂ ਤੋਂ ਜਥੇਬੰਦੀ ਨੂੰ ਆਪਣੀ ਮੂਲ ਵਿਚਾਰਧਾਰਾ ਦੇ ਉਲਟ ਚਲਾ ਰਹੀ ਹੈ। ਇਸ ਮੌਕੇ ਹਾਜ਼ਰ ਆਗੂਆਂ ਨੇ ਵਿਚਾਰ ਵਟਾਂਦਰੇ ਉਪਰੰਤ ਕਪੂਰਥਲਾ ਇਕਾਈ ਨੂੰ ਸੂਬਾ ਬਾਡੀ ਨਾਲੋਂ ਅਲੱਗ ਕਰਨ ਦਾ ਫੈਸਲਾ ਕੀਤਾ। ਇਸ ਮੌਕੇ ਕਪੂਰਥਲਾ ਜ਼ਿਲ੍ਹੇ ਵੱਲੋਂ ਭੇਜੇ ਦੋਵੇਂ ਸੂਬਾ ਕਮੇਟੀ ਮੈਂਬਰਾਂ ਦਲਜੀਤ ਸਿੰਘ ਸੈਣੀ ਤੇ ਰਛਪਾਲ ਸਿੰਘ ਵੜੈਚ ਨੂੰ ਸਟੇਟ ਤੋਂ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਮਤਾ ਪਾਇਆ ਕਿ ਜਦੋਂ ਤੱਕ ਸਟੇਟ ਕਮੇਟੀ ਜਥੇਬੰਦੀ ਗਵਾਚੀ ਜਥੇਬੰਦਕ ਸੋਚ ਵਾਪਸ ਬਹਾਲ ਨਹੀਂ ਕਰਦੀ ਉਦੋਂ ਤੱਕ ਕਪੂਰਥਲਾ ਦਾ ਸੂਬਾ ਕਮੇਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement