ਐੱਮਡੀਐੱਚ ਤੇ ਐਵਰੈਸਟ ਮਸਾਲਿਆਂ ’ਚ ਕੋਈ ਮਿਲਾਵਟ ਨਹੀਂ: ਐੱਫਐੱਸਐੱਸਏਆਈ
08:25 PM May 21, 2024 IST
ਨਵੀਂ ਦਿੱਲੀ, 21 ਮਈ
Advertisement
ਭਾਰਤੀ ਖੁਰਾਕ ਸੁਰੱਖਿਆ ਤੇ ਗੁਣਵੱਤਾ ਅਥਾਰਿਟੀ (ਐੱਫਐੱਸਐੱਸਏਆਈ) ਨੇ ਅੱਜ ਕਿਹਾ ਕਿ ਦੇਸ਼ ਭਰ ’ਚ ਮਸਾਲਿਆਂ ਦੇ ਸੈਂਪਲਾਂ ਦੀ ਵੱਡੇ ਪੱਧਰ ’ਤੇ ਜਾਂਚ ਦੌਰਾਨ ਉਨ੍ਹਾਂ ’ਚ ਕੈਂਸਰ ਦਾ ਕਾਰਨ ਬਣਨ ਵਾਲੇ ਰਸਾਇਣ ਈਥੇਲੀਨ ਔਕਸਾਈਡ (ਈਟੀਓ) ਦਾ ਕੋਈ ਵੀ ਸੰਕੇਤ ਨਹੀਂ ਮਿਲਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਜਾਂਚ ਲਈ ਐਵਰੈਸਟ ਤੇ ਐੱਮਡੀਐੱਚ ਮਸਾਲਿਆਂ ਦੇ 34 ਸੈਂਪਲ ਲਏ ਗਏ ਸਨ, ਜਿਨ੍ਹਾਂ ’ਚ ਈਟੀਓ ਦੀ ਮਾਤਰਾ ਹੱਦੋਂ ਤੋਂ ਵੱਧ ਨਹੀਂ ਪਾਈ ਗਈ। ਇਹ ਜਾਂਚ ਹਾਂਗਕਾਂਗ ਖੁਰਾਕ ਸੁਰੱਖਿਆ ਅਥਾਰਿਟੀ ਵੱਲੋਂ ਮਸਾਲਿਆਂ ’ਚ ਈਟੀਓ ਦੀ ਮਾਤਰਾ ਤੈਅ ਹੱਦ ਤੋਂ ਵੱਧ ਹੋਣ ਐੱਮਡੀਐੱਚ ਅਤੇ ਐਵਰੈਸਟ ਕੰਪਨੀ ਦੇ ਕੁਝ ਮਸਾਲਾ ਉਤਪਾਦ ਵਾਪਸ ਲਏ ਜਾਣ ਮਗਰੋਂ ਵਿੱਢੀ ਗਈ ਸੀ। ਇਸ ਮਗਰੋਂ ਐੱਫਐੱਸਐੱਸਏਆਈ ਨੇ ਨਿਰੀਖਣ ਲਈ 22 ਅਪਰੈਲ ਤੋਂ ਦੇਸ਼ਿਵਆਪੀ ਜਾਂਚ ਮੁਹਿੰਮ ਚਲਾਈ ਸੀ ਜਿਸ ਵਿੱਚ ਸੂਬਾਈ ਤੇ ਕੇਂਦਰੀ ਸ਼ਾਸਿਤ ਖੁਰਾਕ ਸੁਰੱਖਿਆ ਕਮਿਸ਼ਨਰ ਤੇ ਖੇਤਰੀ ਕਮਿਸ਼ਨਰ ਸ਼ਾਮਲ ਸਨ। -ਏਐੱਨਆਈ
Advertisement
Advertisement
Related News
Advertisement