For the best experience, open
https://m.punjabitribuneonline.com
on your mobile browser.
Advertisement

ਸਕੂਲ ਵਿੱਚ ਰੋਟਰੀ ਇੰਟਰੈਕਟ ਕਲੱਬ ਦੀ ਸਥਾਪਨਾ

06:53 AM Jun 07, 2024 IST
ਸਕੂਲ ਵਿੱਚ ਰੋਟਰੀ ਇੰਟਰੈਕਟ ਕਲੱਬ ਦੀ ਸਥਾਪਨਾ
ਰੋਟਰੀ ਇੰਟਰੈਕਟ ਕਲੱਬ ਦੀ ਸਥਾਪਨਾ ਮੌਕੇ ਹਾਜ਼ਰ ਮੋਹਤਬਰ ਤੇ ਵਿਦਿਆਰਥੀ।
Advertisement

ਪੱਤਰ ਪ੍ਰੇਰਕ
ਪਾਤੜਾਂ, 6 ਜੂਨ
ਸਪਾਰਕਲਿੰਗ ਕਿੱਡਜ਼ ਸਕੂਲ ਦੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਨਾਲ ਜੋੜਨ ਦੇ ਮਕਸਦ ਨਾਲ ਰੋਟਰੀ ਇੰਟਰੈਕਟ ਕਲੱਬ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਗਵਰਨਰ ਰੋਟੇਰੀਅਨ ਘਣਸ਼ਾਮ ਕਾਂਸਲ ਨੇ ਸ਼ਮਾਂ ਰੌਸ਼ਨ ਕੀਤੀ ਤੇ ਨਵੇਂ ਚੁਣੇ ਗਏ ਪ੍ਰਧਾਨ ਨਿਮਰਮੋਲ ਸਿੰਘ ਨੂੰ ਰੋਟਰੀ ਕਾਲਰ ਬੈਜ ਲਾਇਆ। ਜ਼ਿਲ੍ਹਾ ਗਵਰਨਰ ਅਤੇ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਨੇ ਗੁਰਪ੍ਰੀਤ ਕੌਰ ਸੰਧੂ ਨੂੰ ਇੰਟਰੈਕਟ ਕਲੱਬ ਦੀ ਟੀਚਰ ਕੋ-ਆਰਡੀਨੇਟਰ, ਗੁਰਲੀਨ ਸੰਧੂ ਨੂੰ ਰੋਟਰੀ ਇੰਟਰੈਕਟ ਕਲੱਬ ਦੀ ਸਕੱਤਰ, ਵੰਸ਼ਿਕਾ ਨੂੰ ਉਪ ਪ੍ਰਧਾਨ, ਵਰੁਣ ਜੱਗੀ ਨੂੰ ਡਿਪਟੀ ਸਕੱਤਰ ਅਤੇ ਅਨੁਰੀਤ ਕੌਰ ਨੂੰ ਕੈਸ਼ੀਅਰ ਦਾ ਬੈਜ ਦਿੱਤਾ। ਸਕੂਲ ਦੇ 20 ਹੋਰ ਵਿਦਿਆਰਥੀਆਂ ਨੂੰ ਕਲੱਬ ਦੇ ਮੈਂਬਰ ਬਣਾਇਆ ਗਿਆ। ਇਸ ਮੌਕੇ ਸ੍ਰੀ ਕਾਂਸਲ ਨੇ ਕਿਹਾ ਕਿ ਨੌਜਵਾਨਾਂ ਵਿੱਚ ਲੀਡਰਸ਼ਿਪ, ਸੇਵਾ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਨਿਸ਼ਾਨਦੇਹੀ ਕਰ ਕੇ ਕਲੱਬ ਦੇ ਚਾਰਟਰ ਮੈਂਬਰਾਂ ਵਜੋਂ ਸਹੁੰ ਚੁਕਾਈ ਗਈ। ਪ੍ਰਿੰਸੀਪਲ ਹਰਮਨਦੀਪ ਕੌਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਪੌਦੇ ਲਾਉਣ ਲਈ ਪ੍ਰੇਰਿਤ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×