ਐਂਪਲਾਈਜ਼ ਵੈੱਲਫੇਅਰ ਜੁਆਇੰਟ ਐਕਸ਼ਨ ਕਮੇਟੀ ਦਾ ਕੈਲੰਡਰ ਜਾਰੀ
06:19 AM Jan 05, 2025 IST
Advertisement
ਖੇਤਰੀ ਪ੍ਰਤੀਨਿਧ
ਪਟਿਆਲਾ, 4 ਜਨਵਰੀ
ਸਰਕਾਰੀ ਰਾਜਿੰਦਰਾ ਹਸਪਤਾਲ, ਟੀਬੀ ਹਸਪਤਾਲ, ਡੈਂਟਲ ਕਾਲਜ, ਆਯੂਰਵੈਦਿਕ ਕਾਲਜ ਅਤੇ ਆਯੂਰਵੈਦਿਕ ਹਸਪਤਾਲ ਦੇ ਕਰਮਚਾਰੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਨਵਾਂ ਸਾਲ ਦਾ ਕੈਲੰਡਰ ਡਾ. ਰਾਜਨ ਸਿੰਗਲਾ ਨੇ ਜਾਰੀ ਕੀਤਾ। ਇਕੱਤਰਤਾ ਦੀ ਅਗਵਾਈ ਕਰਦਿਆਂ ਸਵਰਨ ਸਿੰਘ ਬੰਗਾ ਨੇ ਕਿਹਾ ਕਿ 2024 ਸਰਕਾਰੀ ਲਾਰਿਆਂ ਵਿੱਚ ਬੀਤਿਆ। ਇਸ ਮੌਕੇ ਨਾਰੰਗ ਸਿੰਘ ਜ਼ਿਲ੍ਹਾ ਆਗੂ ਪੀਐਸਐਸਐਫ਼, ਰਾਮ ਕਿਸ਼ਨ ਚੇਅਰਮੈਨ, ਅਰੁਨ ਕੁਮਾਰ ਪ੍ਰਧਾਨ ਮੈਡੀਕਲ ਕਾਲਜ ਤੇ ਜੁਝਾਰ ਸਿੰਘ ਆਦਿ ਹਾਜ਼ਰ ਸਨ।
Advertisement
Advertisement
Advertisement