For the best experience, open
https://m.punjabitribuneonline.com
on your mobile browser.
Advertisement

ਪੰਜਾਬੀ ’ਵਰਸਿਟੀ ਦੇ ਮੁੱਖ ਵਿਭਾਗ ਅੱਜ ਬੰਦ ਰੱਖਣਗੇ ਮੁਲਾਜ਼ਮ

08:57 AM Oct 11, 2024 IST
ਪੰਜਾਬੀ ’ਵਰਸਿਟੀ ਦੇ ਮੁੱਖ ਵਿਭਾਗ ਅੱਜ ਬੰਦ ਰੱਖਣਗੇ ਮੁਲਾਜ਼ਮ
ਸੰਘਰਸ਼ ਦਾ ਐਲਾਨ ਕਰਦੇ ਹੋਏ ਯੂਨੀਵਰਸਟੀ ਦੇ ਕਰਮਚਾਰੀ ਸੰਘ ਦੇ ਪ੍ਰਧਾਨ ਰਾਜਿੰਦਰ ਬਾਗੜੀਆ ਤੇ ਹੋਰ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਅਕਤੂਬਰ
ਇੱਕ ਤਿਹਾਈ ਮਹੀਨਾ ਲੰਘ ਜਾਣ ਦੇ ਬਾਵਜੂਦ ਵੀ ਤਨਖਾਹ ਜਾਰੀ ਨਾ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ, ਪੰਜਾਬੀ ਯੂਨੀਵਰਸਿਟੀ ਦੇ ਗੈਰ ਅਧਿਆਪਨ ਕਰਮਚਾਰੀ ਅੱਜ ਸੱਤਵੇਂ ਦਿਨ ਵੀ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਦਫ਼ਤਰ ਮੂਹਰੇ ਧਰਨਾ ਦਿਤਾ ਗਿਆ। ਇਸ ਦੌਰਾਨ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਬਕਾਇਆਂ ਦੀ ਅਦਾਇਗੀ, ਸਕੱਤਰੇਤ ਪੇਅ ਲਾਗੂ ਕਰਨ ਅਤੇ ਹੋਰ ਵੱਖ ਵੱਖ ਸਮੱਸਿਆਵਾਂ ਵੀ ਉਭਾਰੀਆਂ ਗਈਆਂ। ਇਸ ਮੌਕੇ ਸੰਘ ਨੇ ਸੰਘ ਦੇ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ ਨੇ ਕਿਹਾ ਕਿ ਜੇਕਰ ਕੱਲ੍ਹ ਤੱਕ ਵੀ ਤਨਖ਼ਾਹਾਂ ਨਾ ਜਾਰੀ ਕੀਤੀਆਂ ਗਈਆਂ ਤਾਂ 11 ਅਕਤੂਬਰ ਨੂੰ ਸਵੇਰੇ ਯੂਨੀਵਰਸਿਟੀ ਦੇ ਸਾਰੇ ਮੁੱਖ ਵਿਭਾਗ ਬੰਦ ਕੀਤੇ ਜਾਣਗੇ। ਇਸ ਮੌਕੇ ਸੰਘ ਦੇ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਧਾਲੀਵਾਲ, ਜਰਨਲ ਸਕੱਤਰ ਅਮਰਜੀਤ ਕੌਰ, ਸਹਾਇਕ ਸਕੱਤਰ ਤੇਜਿੰਦਰ ਸਿੰਘ, ਖਜ਼ਾਨਚੀ ਨਵਦੀਪ ਸਿੰਘ ਤੇ ਸਕੱਤਰ ਗੁਰਪ੍ਰੀਤ ਸਿੰਘ ਸਮੇਤ ਗੁਰਪਿਆਰ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ ਤੇ ਗੁਰਮੁਖ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਯੂਨੀਵਰਸਿਟੀ ਦੇ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਤੋਂ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਨਿਯੁਕਤ ਕਰਨ ਦੀ ਮੰਗ ਕੀਤੀ। ਮੀਤ ਪ੍ਰਧਾਨ ਪ੍ਰਕਾਸ਼ ਧਾਲੀਵਾਲ ਦਾ ਕਹਿਣਾ ਸੀ ਕਿ ਇਸ ਮੌਕੇ ਇੱਕ ਮਤਾ ਪਾਸ ਕਰਕੇ ਕਰਮਚਾਰੀ ਸੰਘ ਨੇ ਯੂਨੀਵਸਿਟੀ ਦੇ ਰਜਿਸਟਰਾਰ ਅਤੇ ਵਿੱਤ ਅਫ਼ਸਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਨਾਕਾਮਯਾਬ ਕਰਾਰ ਦਿੰਦਿਆਂ ਉਨ੍ਹਾਂ ਨੂੰ ਅਸਤੀਫ਼ਾ ਦੇਣ ਦੀ ਸਲਾਹ ਵੀ ਦਿੱਤੀ। ਅਖੀਰ ਪ੍ਰਧਾਨ ਰਾਜਿੰਦਰ ਬਾਗੜੀਆਂ ਨੇ 11 ਅਕਤੂਬਰ ਨੂੰ ਯੂਨੀਵਰਸਿਟੀ ਦੇ ਸਾਰੇ ਮੁੱਖ ਵਿਭਾਗ ਬੰਦ ਕਰਨ ਦਾ ਐਲਾਨ ਕੀਤਾ ਤੇ ਕਿਹਾ ਇਸ ਦੌਰਾਨ ਹੀ ਸੰਘਰਸ਼ ਦੀ ਅਗਲੀ ਰਣਨੀਤੀ ਵੀ ਤੈਅ ਕੀਤੀ ਜਾਵੇਗੀ। ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਇਸ ਮੌਕੇ ਪ੍ਰੀਖਿਆ ਸ਼ਾਖਾ, ਅਮਲਾ ਸ਼ਾਖਾ ਸਮੇਤ ਕਈ ਹੋਰ ਪ੍ਰਮੁੱਖ ਵਿਭਾਗਾਂ ਦੇ ਦਫ਼ਤਰ ਵੀ ਬੰਦ ਰੱਖੇ ਜਾਣਗੇ ਤੇ ਤਨਖਾਹ ਸਮੇਤ ਬਾਕੀ ਮਸਲਿਆਂ ਦਾ ਹੱਲ ਕੱਢਣ ਤੱਕ ਇਹ ਵਿਭਾਗ ਰੋਜ਼ਾਨਾ ਹੀ ਬੰਦ ਕੀਤੇ ਜਾਇਆ ਕਰਨਗੇ।

Advertisement

Advertisement
Advertisement
Author Image

sukhwinder singh

View all posts

Advertisement