ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਹਾਕਿਆਂ ਤੋਂ ਇਕ ਹੀ ਸਕੂਲ ’ਚ ਤਾਇਨਾਤ ਅਧਿਆਪਕਾਂ ਦੀਆਂ ਬਦਲੀਆਂ ’ਤੇ ਜ਼ੋਰ

06:35 AM Jul 02, 2024 IST
ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੂੰ ਮੰਗ ਪੱਤਰ ਸੌਂਪਦੇ ਹੋਏ ਅਧਿਆਪਕ ਆਗੂ।

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਜੁਲਾਈ
ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਨੇ ਅਧਿਆਪਕਾਂ ਦੇ ਮਸਲਿਆਂ ਸਬੰਧੀ ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰ ਪਾਲ ਸਿੰਘ ਬਰਾੜ ਨਾਲ ਮੁਲਾਕਾਤ ਕੀਤੀ। ਡਾਇਰੈਕਟਰ ਨੇ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਇਹ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਜਥੇਬੰਦੀ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਕਿਹਾ ਕਿ ਜਿਹੜੇ ਅਧਿਆਪਕ ਇੱਕ ਸਕੂਲ ਵਿੱਚ 10 ਸਾਲ ਮੁਕੰਮਲ ਕਰ ਚੁੱਕੇ ਹਨ, ਉਨ੍ਹਾਂ ਦਾ ਤਬਾਦਲਾ ਦੂਜੇ ਸਕੂਲਾਂ ਵਿੱਚ ਕੀਤਾ ਜਾਵੇ ਕਿਉਂਕਿ ਸਰਕਾਰੀ ਸਕੂਲਾਂ ਵਿੱਚ ਤਬਾਦਲਾ ਨੀਤੀ ਦੀ ਬਹੁਤ ਲੋੜ ਹੈ ਨਹੀਂ ਤਾਂ ਸਕੂਲ ਵਿੱਚ ਲੰਬਾ ਸਮਾਂ ਰਹਿਣ ਨਾਲ ਧੜੇਬੰਦੀ ਪੈਦਾ ਹੋ ਰਹੀ ਹੈ। ਉਨ੍ਹਾਂ ਡਾਇਰੈਕਟਰ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਇੱਕ ਵਾਰ ਕਿਸੇ ਸਕੂਲ ਤੋਂ ਅਧਿਆਪਕ ਜਾਂ ਪ੍ਰਿੰਸੀਪਲ ਦਾ ਤਬਾਦਲਾ ਹੋ ਜਾਣ ਤੋਂ ਬਾਅਦ ਉਹ ਤਿੰਨ ਸਾਲਾਂ ਤੱਕ ਉਸੇ ਸਕੂਲ ਵਿੱਚ ਦੁਬਾਰਾ ਨਾ ਆਵੇ। ਇਸ ਸਬੰਧੀ ਵੀ ਨੀਤੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਸਾਰੇ ਕੇਡਰ ਦੇ ਅਧਿਆਪਕਾਂ ਨੂੰ ਜਲਦੀ ਤਰੱਕੀ ਦਿੱਤੀ ਜਾਵੇ ਕਿਉਂਕਿ ਬਹੁਤ ਸਾਰੇ ਅਧਿਆਪਕ ਅਜਿਹੇ ਹਨ ਜੋ 30-32 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਹਨ ਅਤੇ ਅਜੇ ਤੱਕ ਇੱਕ ਵੀ ਤਰੱਕੀ ਨਹੀਂ ਮਿਲੀ ਹੈ। ਜਿਨ੍ਹਾਂ ਸਕੂਲਾਂ ਵਿਚ ਤਿੰਨ ਜਾਂ ਚਾਰ ਮੰਜ਼ਿਲਾਂ ਹਨ, ਉਨ੍ਹਾਂ ਵਿਚ ਅਧਿਆਪਕਾਂ ਲਈ ਵੀ ਲਿਫਟਾਂ ਲਗਾਈਆਂ ਜਾਣ ਕਿਉਂਕਿ ਬਹੁਤ ਸਾਰੇ ਅਧਿਆਪਕ ਅਤੇ ਬੱਚੇ ਅਜਿਹੇ ਹਨ ਜੋ ਬਿਮਾਰ ਹੋਣ ਕਾਰਨ ਆਪਣੇ ਕਮਰਿਆਂ ਤੱਕ ਨਹੀਂ ਪਹੁੰਚ ਸਕਦੇ ਅਤੇ ਲਿਫਟਾਂ ਲਗਾਉਣ ਨਾਲ ਅਜਿਹੇ ਅਧਿਆਪਕਾਂ ਅਤੇ ਬੱਚਿਆ ਨੂੰ ਸਹੂਲਤ ਮਿਲੇਗੀ।

Advertisement

ਪੰਜਾਬੀ ਚੌਥੀ ਦੀ ਥਾਂ ਪਹਿਲੀ ਜਮਾਤ ਤੋਂ ਪੜ੍ਹਾਉਣ ਦੀ ਮੰਗ

ਸਵਰਣ ਸਿੰਘ ਕੰਬੋਜ ਨੇ ਕਿਹਾ ਕਿ ਯੂਟੀ ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਪਹਿਲੀ ਜਮਾਤ ਤੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਵੇਲੇ ਪੰਜਾਬੀ ਵਿਸ਼ਾ ਚੌਥੀ ਜਮਾਤ ਤੋਂ ਸ਼ੁਰੂ ਕੀਤਾ ਜਾਂਦਾ ਹੈ। ਜੇ ਚੰਡੀਗੜ੍ਹ ਯੂਟੀ ਪੰਜਾਬ ਦੀ ਸਾਂਝੀ ਰਾਜਧਾਨੀ ਹੈ ਤਾਂ ਸਾਰੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਪੰਜਾਬੀ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।

Advertisement
Advertisement
Advertisement