ਉੱਘੇ ਖੇਤੀ ਵਿਗਿਆਨੀ ਐੱਮਐੱਸ ਸਵਾਮੀਨਾਥਨ ਦਾ ਦੇਹਾਂਤ
12:57 PM Sep 28, 2023 IST
ਚੇਨਈ, 28 ਸਤੰਬਰ
ਪ੍ਰਸਿੱਧ ਖੇਤੀ ਵਿਗਿਆਨੀ ਡਾ. ਐੱਮਐੱਸ ਸਵਾਮੀਨਾਥਨ ਦਾ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਦੂਰਅੰਦੇਸ਼ੀ ਵਿਗਿਆਨੀ ਅਤੇ ਭਾਰਤ ਵਿੱਚ ਹਰੀ ਕ੍ਰਾਂਤੀ ਦੇ ਮੋਢ ਡਾਕਟਰ ਐੱਮਐਸ ਸਵਾਮੀਨਾਥਨ ਦਾ ਅੱਜ ਸਵੇਰੇ 98 ਸਾਲ ਦੀ ਉਮਰ ਜਹਾਨ ਤੋਂ ਕੂਚ ਕਰ ਗਏ। ਡਾ. ਸਵਾਮੀਨਾਥਨ ਦੇ ਭਤੀਜੇ ਰਾਜੀਵ ਨੇ ਦੱਸਿਆ, ‘ਉਨ੍ਹਾਂ ਨੇ ਸਵੇਰੇ 11.15 ਵਜੇ ਆਖਰੀ ਸਾਹ ਲਿਆ। ਉਹ ਪਿਛਲੇ 15 ਦਿਨਾਂ ਤੋਂ ਬਿਮਾਰ ਸਨ।’ ਡਾ. ਸਵਾਮੀਨਾਥਨ ਨੇ 1960 ਦੇ ਦਹਾਕੇ ਵਿੱਚ ਭਾਰਤ ਨੂੰ ਅਕਾਲ ਵਰਗੇ ਹਾਲਾਤਾਂ ਤੋਂ ਬਚਾਉਣ ਲਈ ਆਪਣੀਆਂ ਨੀਤੀਆਂ ਰਾਹੀਂ ਸਮਾਜਿਕ ਕ੍ਰਾਂਤੀ ਲਿਆਂਦੀ। ਉਨ੍ਹਾਂ ਨੂੰ 1987 ਵਿੱਚ ਪਹਿਲਾ ਵਰਲਡ ਫੂਡ ਪੁਰਸਕਾਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਚੇਨਈ ਵਿੱਚ ਐੱਮਐੱਸ ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਕੀਤੀ।
Advertisement
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਵੱਖ ਵੱਖ ਨੇਤਾਵਾਂ ਨੇ ਸਵਾਮੀਨਾਥਨ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।
Advertisement
Advertisement