For the best experience, open
https://m.punjabitribuneonline.com
on your mobile browser.
Advertisement

ਕੇਜਰੀਵਾਲ ਵੱਲੋਂ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ

08:49 AM Jul 13, 2023 IST
ਕੇਜਰੀਵਾਲ ਵੱਲੋਂ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੁਲਾਈ
ਹਰਿਆਣਾ ਦੇ ਹਥਨੀ ਕੁੰਡ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡਣ ਕਾਰਨ ਦਿੱਲੀ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਯਮੁਨਾ ‘ਚ ਪਾਣੀ ਦੇ ਵਧਦੇ ਪੱਧਰ ’ਤੇ ਉੱਚ ਅਧਿਕਾਰੀਆਂ, ਮੰਤਰੀਆਂ ਤੇ ਕੌਂਸਲਰਾਂ ਨਾਲ ਐਮਰਜੈਂਸੀ ਮੀਟਿੰਗ ਕੀਤੀ ਅਤੇ ਪ੍ਰਭਾਵਿਤ ਖੇਤਰਾਂ ਤੋਂ ਲੋਕਾਂ ਨੂੰ ਕੱਢਣ ਅਤੇ ਰਾਹਤ ਕੇਂਦਰਾਂ ’ਚ ਹਰ ਸੰਭਵ ਸੁਵਿਧਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।
ਕੇਜਰੀਵਾਲ ਨੇ ਹੱਥ ਜੋੜ ਕੇ ਕਿਹਾ ਕਿ ਯਮੁਨਾ ਦੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਆਪਣੇ ਘਰ ਖਾਲੀ ਕਰਨ ਕਿਉਂਕਿ ਯਮੁਨਾ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ ਅਤੇ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਦਿੱਲੀ ‘ਚ ਕਈ ਥਾਵਾਂ ‘ਤੇ ਰਾਹਤ ਕੇਂਦਰ ਬਣਾਏ ਗਏ ਹਨ। ਲੋੜ ਪੈਣ ‘ਤੇ ਨੇੜਲੇ ਸਕੂਲਾਂ ਨੂੰ ਰਾਹਤ ਕੇਂਦਰ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬੋਟ ਕਲੱਬ, ਮੱਠ ਬਾਜ਼ਾਰ, ਨੀਲੀ ਛੱਤਰੀ ਮੰਦਿਰ, ਯਮੁਨਾ ਬਾਜ਼ਾਰ, ਗੀਤਾ ਘਾਟ ਸਮੇਤ ਕਈ ਇਲਾਕੇ ਹੜ੍ਹ ਦੀ ਮਾਰ ਹੇਠ ਹਨ। ਦਿੱਲੀ ਪਹੁੰਚਣ ‘ਤੇ ਯਮੁਨਾ ਦੇ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਦਿੱਲੀ ਦੇ ਨੀਵੇਂ ਇਲਾਕਿਆਂ ਉਸਮਾਨਪੁਰ, ਬਦਰਪੁਰ ਖਾਦਰ ਵਿੱਚ ਯਮੁਨਾ ਦੇ ਨੇੜੇ ਦੇ ਇਲਾਕਿਆਂ ਵਿੱਚ ਡੀਐੱਨਡੀ, ਮਯੂਰ ਵਿਹਾਰ, ਜਗਤਪੁਰ ਵਿੱਚ ਮੇਨ ਪੁਸ਼ਤ ਰੋਡ, ਸਰਾਏ ਕਾਲੇ ਖਾਂ ‘ਤੇ ਭੇਲੋਪੁਰ, ਸ਼ਮਸ਼ਾਨਘਾਟ, ਜੈਨ ਮੰਦਰ, ਗਿਆਸਪੁਰ ਅਤੇ ਮਿਲੇਨੀਅਮ ਡਿਪੂ ਦੇ ਆਲੇ ਦੁਆਲੇ ਦੀਆਂ ਝੁੱਗੀਆਂ ਨੂੰ ਖਾਲੀ ਕਰਨ ਲਈ ਕਿਹਾ ਹੈ।
ਕੇਜਰੀਵਾਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਫੋਨ ਆਇਆ। ਉਨ੍ਹਾਂ ਦੱਸਿਆ ਕਿ ਹਥਨੀ ਕੁੰਡ ਸਿਰਫ਼ ਇੱਕ ਬੈਰਾਜ ਹੈ ਅਤੇ ਇਸ ਦੇ ਪਿੱਛੇ ਕੋਈ ਜਲ ਭੰਡਾਰ ਨਹੀਂ ਹੈ। ਉਥੇ ਪਾਣੀ ਨੂੰ ਰੋਕਣ ਦੀ ਕੋਈ ਸਹੂਲਤ ਨਹੀਂ ਹੈ। ਇਸ ਲਈ ਪਾਣੀ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੇ ਇੱਕ-ਦੋ ਦਨਿਾਂ ਵਿੱਚ ਸਥਿਤੀ ਸੁਧਰ ਜਾਵੇਗੀ। ਪਰ ਮੰਗਲਵਾਰ ਨੂੰ ਬਹੁਤ ਸਾਰਾ ਪਾਣੀ ਛੱਡਿਆ ਗਿਆ। ਮੁੱਖ ਮੰਤਰੀ ਨੇ ਕਿਹਾ, ‘‘ਹੁਣ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਿਵੇਂ ਕਰੀਏ।’’
ਇਸ ਦੌਰਾਨ ਦਿੱਲੀ ਦੇ ਅਜਿਹੇ ਇਲਾਕੇ ਜੋ ਪਹਿਲਾਂ ਹੀ ਪ੍ਰਭਾਵਿਤ ਹਨ ਅਤੇ ਉੱਥੇ ਪਾਣੀ ਪਹੁੰਚ ਗਿਆ ਹੈ। ਇਸ ਵਿੱਚ ਬੋਟ ਕਲੱਬ, ਮੱਠ ਬਾਜ਼ਾਰ, ਪੁਰਾਣੇ ਰੇਲਵੇ ਪੁਲ ਨੇੜੇ ਨੀਲੀ ਛੱਤਰੀ ਮੰਦਰ, ਯਮੁਨਾ ਬਾਜ਼ਾਰ, ਗੀਤਾ ਘਾਟ, ਨੀਮ ਕਰੋਲੀ ਗਊਸ਼ਾਲਾ, ਵਿਸ਼ਵਕਰਮਾ ਅਤੇ ਖੱਡਾ ਕਲੋਨੀ, ਗੜ੍ਹੀ ਮੰਡੀ, ਮਜਨੂੰ ਕਾ ਟਿੱਲਾ ਤੋਂ ਵਜ਼ੀਰਾਬਾਦ ਸ਼ਾਮਲ ਹਨ।

Advertisement

ਕੇਜਰੀਵਾਲ ਨੇ ਸ਼ਾਹ ਨੂੰ ਪੱਤਰ ਲਿਖ ਕੇ ਯਮੁਨਾ ’ਚ ਪਾਣੀ ਵਧਣ ’ਤੇ ਚਿੰਤਾ ਜਤਾਈ
ਨਵੀਂ ਦਿੱਲੀ: ਦਿੱਲੀ ਵਿੱਚ ਯਮੁਨਾ ਦੇ ਪਾਣੀ ਦੇ ਵਧਦੇ ਪੱਧਰ ’ਤੇ ਗੰਭੀਰ ਚਿੰਤਾ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿੱਚ ਪਿਛਲੇ ਤਿੰਨ ਦਨਿਾਂ ਤੋਂ ਮੀਂਹ ਨਹੀਂ ਪੈ ਰਿਹਾ ਹੈ। ਇਸ ਤੋਂ ਬਾਅਦ ਵੀ ਯਮੁਨਾ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ ਕਿਉਂਕਿ ਹਰਿਆਣਾ ਦੇ ਹਥਨੀ ਕੁੰਡ ਬੈਰਾਜ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਅਗਲੇ ਕੁਝ ਹਫ਼ਤਿਆਂ ‘ਚ ਦਿੱਲੀ ਵਿੱਚ ਜੀ-20 ਸੰਮੇਲਨ ਹੋਣ ਜਾ ਰਿਹਾ ਹੈ। ਅਜਿਹੇ ‘ਚ ਜੇਕਰ ਦਿੱਲੀ ‘ਚ ਹੜ੍ਹ ਆਉਂਦਾ ਹੈ ਤਾਂ ਦੁਨੀਆਂ ‘ਚ ਚੰਗਾ ਸੰਦੇਸ਼ ਨਹੀਂ ਜਾਵੇਗਾ। ਇਸ ਲਈ ਹਥਨੀ ਕੁੰਡ ਤੋਂ ਸੀਮਤ ਗਤੀ ਨਾਲ ਪਾਣੀ ਛੱਡਿਆ ਜਾਣਾ ਚਾਹੀਦਾ ਹੈ। ਸ਼ਾਹ ਨੂੰ ਪੱਤਰ ਲਿਖ ਕੇ ਹਥਨੀ ਕੁੰਡ ਬੈਰਾਜ ਤੋਂ ਸੀਮਤ ਪਾਣੀ ਛੱਡਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਦਿੱਲੀ ‘ਚ ਪੈਦਾ ਹੋਈ ਹੜ੍ਹ ਦੀ ਸਥਿਤੀ ‘ਤੇ ਕੇਂਦਰ ਸਰਕਾਰ ਦੇ ਦਖਲ ਦੀ ਮੰਗ ਕੀਤੀ। ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਹਥਨੀ ਕੁੰਡ ਬੈਰਾਜ ਤੋਂ ਸੀਮਤ ਪਾਣੀ ਛੱਡਿਆ ਜਾਵੇ ਤਾਂ ਜੋ ਦਿੱਲੀ ’ਚ ਯਮੁਨਾ ਦਾ ਪੱਧਰ ਹੋਰ ਨਾ ਵਧੇ।

Advertisement
Tags :
Author Image

sukhwinder singh

View all posts

Advertisement
Advertisement
×