ਅੰਮ੍ਰਿਤਸਰ ’ਚ ਇਲੈਕਟ੍ਰਿਕ ਆਟੋ ਪਾਇਲਟ ਲਾਂਚ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 10 ਫਰਵਰੀ
ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਨੇ ਊਰਜਾ, ਵਾਤਾਵਰਨ ਅਤੇ ਪਾਣੀ ਬਾਰੇ ਸੁਤੰਤਰ ਥਿੰਕ ਟੈਂਕ ਕੌਂਸਲ (ਐਨਰਜੀ, ਐਨਵਾਇਰਮੈਂਟ ਐਂਡ ਵਾਟਰ) ਦੇ ਸਹਿਯੋਗ ਨਾਲ ਅੱਜ ਸ਼ਹਿਰ ਨੂੰ ਇਲੈਕਟ੍ਰਿਕ ਆਟੋ ’ਚ ਤਬਦੀਲ ਕਰਨ ਲਈ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ। ਇਹ ਪਾਇਲਟ ਪ੍ਰੋਜੈਕਟ ਲਗਪਗ 300 ਡੀਜ਼ਲ ਆਟੋ ਡਰਾਈਵਰਾਂ ਨੂੰ ਤਿੰਨ ਮਹੀਨਿਆਂ ਦੇ ਦੌਰਾਨ ਈ-ਆਟੋ ਦਾ ਤਜਰਬਾ ਪ੍ਰਦਾਨ ਕਰੇਗਾ। ਇਸ ਪਹਿਲਕਦਮੀ ਨੂੰ ਸੀ.ਈ.ਓ ਹਰਪ੍ਰੀਤ ਸਿੰਘ ਵਲੋਂ 10-02-2024 ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਅਤੇ ਸਰਕਾਰੀ ਹਿੱਸੇਦਾਰਾਂ, ਫਾਈਨੈਂਸਰਾਂ, ਆਟੋਮੋਬਾਈਲ ਕੰਪਨੀਆਂ, ਡਰਾਈਵਰਾਂ ਅਤੇ ਕਲਾਕਾਰ ਸਮਾਈਲੀ ਚੌਧਰੀ ਤੇ ਗਾਇਕ ਵਾਗੀਸ਼ ਮੱਕੜ ਦੀ ਸ਼ਮੂਲੀਅਤ ਰਹੀ। ਪਾਇਲਟ ਦੇ ਹੋਲਿਸਟਿਕ ਇੰਟਰਵੈਂਸ਼ਨ ਪ੍ਰੋਜੈਕਟ ਰਾਹੀਂ ਅੰਮ੍ਰਿਤਸਰ ਵਿੱਚ ਆਟੋ ਦੇ ਪੁਨਰ-ਨਿਰਮਾਣ ਦਾ ਇੱਕ ਹਿੱਸਾ ਹੈ, ਜਿਸ ਦਾ ਉਦੇਸ਼ ਆਮਦਨ ਵਧਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿਚ ਮਦਦ ਕਰਨ ਲਈ ਸ਼ਹਿਰ ਦੇ ਮੌਜ਼ੂਦਾ ਡੀਜ਼ਲ ਆਟੋ ਫਲੀਟ ਨੂੰ ਇਲੈਕਟ੍ਰਿਕ ਵਿੱਚ ਤਬਦੀਲ ਕਰਨਾ ਹੈ।ਸੰਯੁਕਤ ਰਾਜ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਕਲੀਨਰ ਏਅਰ ਐਂਡ ਬੈਟਰ ਹੈਲਥ ਪ੍ਰੋਜੈਕਟ ਦੁਆਰਾ ਫੰਡ ਕੀਤੇ ਗਏ, ਪਾਇਲਟ ਇਸ ਇਲੈਕਟ੍ਰਿਕ ਪਰਿਵਰਤਨ ਨੂੰ ਨਜਿੱਠਣ ਲਈ ਵਿਵਹਾਰ ਤਬਦੀਲੀ ਦਖਲਅੰਦਾਜ਼ੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।