ਗੁਹਾਟੀ, 17 ਜੁਲਾਈਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ ਲੰਬਿਤ ਚੋਣਾਂ ਅੱਜ ਮੁੜ ਅੱਗੇ ਪਾ ਦਿੱਤੀਆਂ ਗਈਆਂ ਹਨ ਕਿਉਂਕਿ ਗੁਹਾਟੀ ਹਾਈ ਕੋਰਟ ਨੇ ਅਸਾਮ ਕੁਸ਼ਤੀ ਐਸੋਸੀਏਸ਼ਨ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਦੀ ਅਗਲੀ ਤਰੀਕ 28 ਜੁਲਾਈ ਤੈਅ ਕੀਤੀ ਹੈ। ਡਬਲਿਊਐੱਫਆਈ ਦੀਆਂ ਚੋਣਾਂ 11 ਜੁਲਾਈ ਨੂੰ ਹੋਣੀਆਂ ਸਨ, ਪਰ ਚੋਣ ਅਮਲ ਵਿੱਚ ਹਿੱਸਾ ਲੈਣ ਦਾ ਅਧਿਕਾਰ ਮੰਗਣ ਵਾਲੀ ਅਸਾਮ ਕੁਸ਼ਤੀ ਐਸੋਸੀਏਸ਼ਨ (ਏਡਬਲਿਊਏ) ਦੀ ਪਟੀਸ਼ਨ ਮਗਰੋਂ ਗੁਹਾਟੀ ਹਾਈ ਕੋਰਟ ਨੇ ਇਸ ’ਤੇ ਰੋਕ ਲਗਾ ਦਿੱਤੀ ਸੀ। ਸੂਬਾਈ ਐਸੋਸੀਏਸ਼ਨ ਨੇ ਦਾਅਵਾ ਕੀਤਾ ਸੀ ਕਿ ਉਹ ਵੋਟ ਦੇ ਅਧਿਕਾਰ ਦੇ ਨਾਲ ਨਾਲ ਡਬਲਿਊਐੱਫਆਈ ਦੀ ਮੈਂਬਰ ਬਣਨ ਦੀ ਹੱਕਦਾਰ ਹੈ, ਪਰ 15 ਨਵੰਬਰ 2014 ਨੂੰ ਕਾਰਜਕਾਰੀ ਕਮੇਟੀ ਦੀ ਸਿਫਾਰਸ਼ ਦੇ ਬਾਵਜੂਦ ਕੌਮੀ ਫੈਡਰੇਸ਼ਨ ਨੇ ਉਸ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। -ਪੀਟੀਆਈ