ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਂ ਸੂਬਿਆਂ ਵਿੱਚ 12 ਰਾਜ ਸਭਾ ਸੀਟਾਂ ਲਈ ਚੋਣਾਂ 3 ਨੂੰ

06:36 AM Aug 08, 2024 IST

ਨਵੀਂ ਦਿੱਲੀ:

Advertisement

ਚੋਣ ਕਮਿਸ਼ਨ ਨੇ ਅੱਜ ਇਥੇ ਐਲਾਨ ਕੀਤਾ ਕਿ ਨੌਂ ਸੂਬਿਆਂ ਵਿੱਚ ਰਾਜ ਸਭਾ ਦੀਆਂ ਖਾਲੀ ਪਈਆਂ 12 ਸੀਟਾਂ ’ਤੇ ਚੋਣਾਂ 3 ਸਤੰਬਰ ਨੂੰ ਕਰਵਾਈਆਂ ਜਾਣਗੀਆਂ। ਕੇਂਦਰੀ ਮੰਤਰੀ ਪਿਯੂਸ਼ ਗੋਇਲ, ਸਰਬਾਨੰਦ ਸੋਨੋਵਾਲ ਅਤੇ ਜਯੋਤਿਰਦਿੱਤਿਆ ਸਿੰਧੀਆ ਸਮੇਤ ਮੌਜੂਦਾ ਰਾਜ ਸਭਾ ਮੈਂਬਰ ਲੋਕ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਦੇ ਅਸਤੀਫ਼ਾ ਦੇਣ ਮਗਰੋਂ ਰਾਜ ਸਭਾ ਦੀਆਂ 10 ਸੀਟਾਂ ਖ਼ਾਲੀ ਹੋ ਗਈਆਂ ਸਨ।

ਤਿੰਲਗਾਨਾ ਅਤੇ ਉੜੀਸਾ ਦੀਆਂ ਦੋ ਸੀਟਾਂ ’ਤੇ ਵੀ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਤਿਲੰਗਾਨਾ ਦੇ ਕੇ. ਕੇਸ਼ਵ ਰਾਓ ਨੇ ਭਾਰਤ ਰਾਸ਼ਟਰ ਸਮਿਤੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਮਗਰੋਂ ਹਾਲ ਹੀ ਵਿੱਚ ਸਦਨ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਦੋਂਕਿ ਬੀਜੂ ਜਨਤਾ ਦਲ ਸੰਸਦ ਮੈਂਬਰ ਮਮਤਾ ਮੋਹੰਤਾ ਨੇ ਆਪਣੀ ਰਾਜ ਸਭਾ ਸੀਟ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ

Advertisement

Advertisement
Tags :
12 Rajya Sabha seatsElection CommissionNine statesPunjabi khabarPunjabi News