For the best experience, open
https://m.punjabitribuneonline.com
on your mobile browser.
Advertisement

ਜਮਹੂਰੀਅਤ ਤੇ ਤਾਨਸ਼ਾਹੀ ਵਿਚਾਲੇ ਆਰ-ਪਾਰ ਦੀ ਜੰਗ ਹਨ ਚੋਣਾਂ: ਅਨਮੋਲ

07:51 AM Apr 17, 2024 IST
ਜਮਹੂਰੀਅਤ ਤੇ ਤਾਨਸ਼ਾਹੀ ਵਿਚਾਲੇ ਆਰ ਪਾਰ ਦੀ ਜੰਗ ਹਨ ਚੋਣਾਂ  ਅਨਮੋਲ
ਹਲਕਾ ਜੈਤੋ ’ਚ ਲੋਕਾਂ ਨੂੰ ਮਿਲਦੇ ਹੋਏ ਕਰਮਜੀਤ ਅਨਮੋਲ।
Advertisement

ਸ਼ਗਨ ਕਟਾਰੀਆ
ਜੈਤੋ, 16 ਅਪਰੈਲ
ਸੰਸਦੀ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਹੈ ਕਿ ਇਹ ਚੋਣਾਂ ਜਮਹੂਰੀਅਤ ਅਤੇ ਤਾਨਾਸ਼ਾਹੀ ਵਿਚਾਲੇ ਆਰ-ਪਾਰ ਦੀ ਜੰਗ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਗ਼ੈਰਤਮੰਦ ਪੰਜਾਬੀ ਪੂਰੇ ਦੇਸ਼ ਦੀ ਅਗਵਾਈ ਕਰਨਗੇ। ਉਨ੍ਹਾਂ ਆਖਿਆ ਕਿ ਇਸ ਜੰਗ ’ਚ ਹਰ ਵੋਟਰ ਸੈਨਿਕ ਹੈ ਅਤੇ ਵੋਟ ਉਸ ਦਾ ਹਥਿਆਰ ਹੈ, ਇਸੇ ਹਥਿਆਰ ਨਾਲ ਮੋਦੀ ਦੀ ਅਗਵਾਈ ਵਾਲੀ ਤਾਨਸ਼ਾਹ ਭਾਜਪਾ ਸਰਕਾਰ ਦਾ ਤਖ਼ਤਾ ਪਲਟਿਆ ਜਾਵੇਗਾ।
ਵਿਧਾਨ ਸਭਾ ਹਲਕਾ ਜੈਤੋ ਵਿੱਚ ਅੱਜ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਨੇ ਕਿਹਾ ਕਿ ਭਾਜਪਾ ਚੋਣ ਬਾਂਡਾਂ ਰਾਹੀਂ ਇਕੱਠੀ ਕੀਤੀ ਦੌਲਤ ਨਾਲ ਜੰਗ ਨੂੰ ਜਿੱਤਣਾ ਚਾਹੁੰਦੀ ਹੈ, ਜਦਕਿ ਅਸਲ ਤਾਕਤ ਲੋਕ ਹਨ ਅਤੇ ਇਹੋ ਲੋਕ ਆਮ ਆਦਮੀ ਪਾਰਟੀ ਦਾ ਸਰਮਾਇਆ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੰਦਲੀ ਰਾਹਾਂ ’ਤੇ ਤੋਰਨ ਲਈ ਆਮ ਆਦਮੀ ਪਾਰਟੀ ਵੱਲੋਂ ਖ਼ਾਕਾ ਤਿਆਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਦੇ ਜੋ ਫੰਡ ਰੋਕੇ ਹੋਏ ਹਨ, ਉਨ੍ਹਾਂ ਨੂੰ ਹਾਸਲ ਕਰਨ ਲਈ ਮੋਦੀ ਸਰਕਾਰ ਨੂੰ ਪਟਕਣੀ ਦੇਣਾ ਸਮੇਂ ਦੀ ਅਣਸਰਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਫ਼ਿਰਕਾਪ੍ਰਸਤੀ ਨੂੰ ਹਵਾ ਦੇ ਕੇ, ਦੇਸ਼ ਨੂੰ ਅੱਗ ਵਿੱਚ ਸੁੱਟਣ ਦੀ ਖ਼ਤਰਨਾਕ ਖੇਡ, ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜਿਹੇ ਅਨੇਕਾਂ ਦੇਸ਼ ਭਗਤਾਂ ਵੱਲੋਂ ਖੂਨ ਦੇ ਕੇ ਮਹਿੰਗੇ ਮੁੱਲ ਖ਼ਰੀਦੀ ਆਜ਼ਾਦੀ ਨੂੰ ਮੁੜ ਸੰਗਲਾਂ ਨਾਲ ਜਕੜਨ ਲਈ ਨਾਪਾਕ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਨਾਕਾਮ ਕਰਨ ਲਈ ਹਰ ਵਤਨਪ੍ਰਸਤ ਨੂੰ ਅੱਗੇ ਆਉਣਾ ਪਵੇਗਾ।
ਜੈਤੋ ਦੇ ਵਿਧਾਇਕ ਇੰਜ. ਅਮੋਲਕ ਸਿੰਘ ਨੇ ਕਿਹਾ ਕਿ ਕਰਮਜੀਤ ਅਨਮੋਲ ਬੇਦਾਗ਼ ਸ਼ਖ਼ਸੀਅਤ ਹਨ। ਉਨ੍ਹਾਂ ਸ੍ਰੀ ਅਨਮੋਲ ਨੂੰ ਜਿਤਾ ਕੇ ਸੰਸਦ ਵਿੱਚ ਭੇਜਣ ਲਈ ਵੋਟਰਾਂ ਨੂੰ ਅਪੀਲ ਕੀਤੀ। ਅਦਾਕਾਰਾ ਬੀਬਾ ਸੋਨੀਆ ਮਾਨ ਨੇ ਕਿਹਾ ਕਿ ਉਹ ਛੋਟੀ ਭੈਣ ਦੀ ਹੈਸੀਅਤ ’ਚ ਆਪਣੇ ਭਰਾ ਲਈ ਹਮਾਇਤ ਜੁਟਾਉਣ ਲਈ ਆਪਣੇ ਲੋਕਾਂ ਕੋਲ ਆਏ ਹਨ। ਉਨ੍ਹਾਂ ਕਿਹਾ ਕਿ ਗਰੀਬੀ, ਬੇਰੁਜ਼ਗਾਰੀ ਅਤੇ ਬਿਮਾਰੀ ਵਰਗੀਆਂ ਅਲਾਮਤਾਂ ਤੋਂ ਮੁਕਤੀ ਲਈ ਆਮ ਲੋਕਾਂ ਵੱਲੋਂ ਅਨਮੋਲ ਜਿਹੀਆਂ ਉਤਸ਼ਾਹੀ ਸ਼ਖ਼ਸੀਅਤਾਂ ਨੂੰ ਚੁਣਿਆ ਜਾਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਅਲਾਮਤਾਂ ਦੇ ਕੈਂਸਰ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।
ਇਹ ਚੋਣ ਜਲਸੇ ਜੈਤੋ ਤੋਂ ਇਲਾਵਾ ਮੱਤਾ, ਰੋੜੀਕਪੂਰਾ, ਚੈਨਾ, ਸੇਵੇਵਾਲਾ, ਬਾਜਾਖਾਨਾ, ਡੋਡ, ਬਰਗਾੜੀ, ਢਿੱਲਵਾਂ ਅਤੇ ਪੰਜਗਰਾਈਂ ਪਿੰਡਾਂ ਵਿੱਚ ਕੀਤੇ ਗਏ। ਇਸ ਦੌਰਾਨ ‘ਆਪ’ ਉਮੀਦਵਾਰ ਨੂੰ ਕਈ ਥਾਵਾਂ ’ਤੇ ਲੱਡੂਆਂ ਨਾਲ ਤੋਲਿਆ ਗਿਆ।
ਰੈਲੀਆਂ ਦੌਰਾਨ ‘ਆਪ’ ਦੇ ਸੂਬਾਈ ਆਗੂ ਮਨਜੀਤ ਸਿੱਧੂ, ਪੰਜਾਬ ਵਾਟਰ ਸਪਲਾਈ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਦਿ ਟਰੱਕ ਅਪ੍ਰੇਟਰਜ਼ ਐਸੋਸੀਏਸ਼ਨ ਦੇ ਸੂਬਾਈ ਆਗੂ ਐਡਵੋਕੇਟ ਹਰਸਿਮਰਨ ਮਲਹੋਤਰਾ, ਬਲਾਕ ਪ੍ਰਧਾਨ ਪਰਮਜੀਤ ਸਿੱਧੂ ਤੇ ਜਸਵੰਤ ਸਿੰਘ ਤੇ ਹਰਵਿੰਦਰ ਸੇਖੋਂ ਆਦਿ ਹਾਜ਼ਰ ਰਹੇ।

Advertisement

Advertisement
Author Image

sukhwinder singh

View all posts

Advertisement
Advertisement
×