For the best experience, open
https://m.punjabitribuneonline.com
on your mobile browser.
Advertisement

ਚੋਣਾਂ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ: ਰਾਹੁਲ

08:25 AM Apr 12, 2024 IST
ਚੋਣਾਂ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ  ਰਾਹੁਲ
ਅਨੂਪਗੜ੍ਹ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ
Advertisement

ਜੈਪੁਰ, 11 ਅਪਰੈਲ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਅੱਜ ਕਿਹਾ ਕਿ ਕਿਸਾਨ ਆਪਣੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ), ਨੌਜਵਾਨ ਰੁਜ਼ਗਾਰ ਤੇ ਔਰਤਾਂ ਮਹਿੰਗਾਈ ਤੋਂ ਰਾਹਤ ਦੀ ਮੰਗ ਕਰ ਰਹੇ ਹਨ ਪਰ ਕੋਈ ਸੁਣ ਹੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਹ ਲੋਕ ਸਭਾ ਚੋਣਾਂ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਰਾਹੁਲ ਗਾਂਧੀ ਰਾਜਸਥਾਨ ਦੇ ਬੀਕਾਨੇਰ ਲੋਕ ਸਭਾ ਹਲਕੇ ਅਧੀਨ ਅਨੂਪਗੜ੍ਹ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਰਾਹੁਲ ਨੇ ਕਿਹਾ, ‘‘ਇਹ ਚੋਣ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਇਹ ਜਨਰਲ ਸ਼੍ਰੇਣੀ ਵਿੱਚ ਪੱਛੜੇ ਲੋਕਾਂ, ਦਲਿਤਾਂ, ਆਦਿਵਾਸੀਆਂ ਅਤੇ ਗ਼ਰੀਬ ਲੋਕਾਂ ਦੀ ਚੋਣ ਹੈ।’’ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਤੇ ਮਹਿੰਗਾਈ ਸਭ ਤੋਂ ਵੱਡੇ ਮੁੱਦੇ ਹਨ। ਉਨ੍ਹਾਂ ਕਿਹਾ, ‘‘ਹਰ ਕੋਈ ਕਹਿੰਦਾ ਹੈ ਕਿ ਦੇਸ਼ ਵਿੱਚ ਬੇਰੁਜ਼ਗਾਰੀ ਵੱਡਾ ਮੁੱਦਾ ਹੈ ਤੇ ਦੂਜਾ ਮਹਿੰਗਾਈ ਹੈ।’’ ਉਨ੍ਹਾਂ ਕਿਹਾ, ‘‘90 ਫੀਸਦੀ ਲੋਕ ਕਹਿਣਗੇ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਹੈ ਪਰ ਮੀਡੀਆ ’ਤੇ ਨਜ਼ਰ ਆਵੇਗਾ ਕਿ ਅੰਬਾਨੀ ਦੇ ਪੁੱਤਰ ਦਾ ਵਿਆਹ ਸਭ ਤੋਂ ਅਹਿਮ ਮੁੱਦਾ ਹੈ। ਮੀਡੀਆ ਵਿੱਚ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਦਾ ਚਿਹਰਾ 24 ਘੰਟੇ ਦਿਖਾਉਣਗੇ।’’ ਰਾਹੁਲ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਉਠਾਉਣਾ ਮੀਡੀਆ ਦਾ ਕੰਮ ਹੈ ਪਰ ਉਹ ਲੋਕਾਂ ਨਾਲ ਜੁੜੇ ਮੁੱਦਿਆਂ ਬਾਰੇ ਕਦੇ ਗੱਲ ਨਹੀਂ ਕਰਦਾ ਅਤੇ ਮੀਡੀਆ ਘਰਾਣਿਆਂ ਨੂੰ ਕੰਟਰੋਲ ਕਰਨ ਵਾਲੇ ‘ਅਰਬਪਤੀ’ ਪੱਤਰਕਾਰਾਂ ਨੂੰ ਇਸ ਬਾਰੇ ਬੋਲਣ ਦੀ ਇਜ਼ਾਜਤ ਨਹੀਂ ਦੇਣਗੇ। ਉਨ੍ਹਾਂ ਕਿਹਾ, ‘‘ਦੋ-ਤਿੰਨ ਫੀਸਦੀ ਲੋਕਾਂ ਨੂੰ ਮੀਡੀਆ ਵਿੱਚ ਰੁਜ਼ਗਾਰ ਮਿਲਦਾ ਹੈ। 15-20 ਲੋਕਾਂ ਨੇ ਮੀਡੀਆ ’ਤੇ ਕਬਜ਼ਾ ਕੀਤਾ ਹੋਇਆ ਹੈ। ਇਹ ਲੋਕ ਸਾਰਾ-ਸਾਰਾ ਦਿਨ ਮੋਦੀ ਦੀ ਤਾਰੀਫ਼ ਕਰਦੇ ਨਹੀਂ ਥੱਕਦੇ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਭਾਰਤ ਦੇ 25-30 ਸਭ ਤੋਂ ਅਮੀਰ ਲੋਕਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਇਸ ਰਕਮ ਨਾਲ 24 ਸਾਲਾਂ ਤੱਕ ਮਨਰੇਗਾ ਕਾਮਿਆਂ ਨੂੰ ਮਿਹਨਤਾਨਾ ਦਿੱਤਾ ਜਾ ਸਕਦਾ ਸੀ। ਉਨ੍ਹਾਂ ਕਿਹਾ, ‘‘ਜੇਕਰ ਮੋਦੀ ਵੱਡੇ ਉਦਯੋਗਪਤੀਆਂ ਦੇ ਕਰਜ਼ੇ ਮੁਆਫ਼ ਕਰ ਸਕਦੇ ਹਨ ਤਾਂ ਕਾਂਗਰਸ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਕੇ ਦਿਖਾਵੇਗੀ। ਜਿੰਨਾ ਪੈਸਾ ਉਨ੍ਹਾਂ ਨੇ 20-25 ਲੋਕਾਂ ਨੂੰ ਦਿੱਤਾ, ਅਸੀਂ ਓਨਾ ਹੀ ਭਾਰਤ ਦੇ ਕਰੋੜਾਂ ਲੋਕਾਂ ਨੂੰ ਦੇਵਾਂਗੇ।’’ ਇੱਕ ਹੋਰ ਰੈਲੀ ’ਚ ਉਨ੍ਹਾਂ ਕਿਹਾ ਇਹ ਚੋਣਾਂ ਗ਼ਰੀਬਾਂ ਤੇ 22-25 ਅਰਬਪਤੀਆਂ ਵਿਚਾਲੇ ਹਨ। -ਪੀਟੀਆਈ

Advertisement

‘‘ਭਾਜਪਾ ਦਾ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਹੈ ਚੋਣ ਬਾਂਡ’’

ਜੋਧਪੁਰ: ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੱਤਾਧਾਰੀ ਭਾਜਪਾ ’ਤੇ ਚੋਣ ਬਾਂਡ ਰਾਹੀਂ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲਾਇਆ। ਰਾਹੁਲ ਨੇ ਲੋਕ ਸਭਾ ਹਲਕਾ ਜੋਧਪੁਰ ਦੇ ਫਲੌਦੀ ਵਿੱਚ ਪਾਰਟੀ ਉਮੀਦਵਾਰ ਕਰਨ ਸਿੰਘ ਉਚਿਆਰਦਾ ਦੇ ਹੱਕ ’ਚ ਰੈਲੀ ਮੌਕੇ ਕਿਹਾ, ‘‘ਜਬਰੀ ਵਸੂੁਲੀ ਚੱਲ ਰਹੀ ਹੈ। ਇਸ ਦਾ ਨਾਮ ਚੋਣ ਬਾਂਡ ਹੈ।’’ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਮਗਰੋਂ 2014 ਤੋਂ ਗੌਤਮ ਅਡਾਨੀ ਦੇ ਸ਼ੇਅਰਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਸਨ ਤੇ ਵਧ ਰਹੀਆਂ ਹਨ ਕਿਉਂਕਿ ਪੂਰਾ ਦੇਸ਼ ਜਾਣਦਾ ਹੈ ਕਿ ਇਸ ਉਦਯੋਗਪਤੀ ਦੇ ਪ੍ਰਧਾਨ ਮੰਤਰੀ ਨਾਲ ਵਧੀਆ ਸਬੰਧ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×