For the best experience, open
https://m.punjabitribuneonline.com
on your mobile browser.
Advertisement

ਚੋਣ ਕਮਿਸ਼ਨ ਵੱਲੋਂ ਚੋਣ ਬਾਂਡਾਂ ਬਾਰੇ ਵੇਰਵੇ ਨਸ਼ਰ

07:04 AM Mar 15, 2024 IST
ਚੋਣ ਕਮਿਸ਼ਨ ਵੱਲੋਂ ਚੋਣ ਬਾਂਡਾਂ ਬਾਰੇ ਵੇਰਵੇ ਨਸ਼ਰ
Advertisement

ਨਵੀਂ ਦਿੱਲੀ, 14 ਮਾਰਚ
ਚੋਣ ਕਮਿਸ਼ਨ ਨੇ ਸੁਪਰੀਮ ਕੋੋਰਟ ਦੀਆਂ ਹਦਾਇਤਾਂ ਮੁਤਾਬਕ ਚੋਣ ਬਾਂਡਾਂ ਨਾਲ ਸਬੰਧਤ ਡੇਟਾ ਅੱਜ ਆਪਣੀ ਵੈੱਬਸਾਈਟ ’ਤੇ ਜਨਤਕ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਨੇ ਸਰਬਉੱਚ ਅਦਾਲਤ ਦੇ ਹੁਕਮਾਂ ਮਗਰੋਂ ਸਬੰਧਤ ਡੇਟਾ ਚੋਣ ਕਮਿਸ਼ਨ ਨਾਲ ਸਾਂਝਾ ਕੀਤਾ ਸੀ। ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਆਪਣੀ ਵੈੱਬਸਾਈਟ ਉੱਤੇ ਇਹ ਡੇਟਾ ਨਸ਼ਰ ਕਰਨ ਲਈ 15 ਮਾਰਚ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਸੀ। ਚੋਣ ਕਮਿਸ਼ਨ ਨੇ ਐੱਸਬੀਆਈ ਵੱਲੋਂ ਦਿੱਤੇ ਚੋਣ ਬਾਂਡਾਂ ਸਬੰਧੀ ਡੇਟਾ ਨੂੰ ਦੋ ਹਿੱਸਿਆਂ ਵਿਚ ਜਨਤਕ ਕੀਤਾ ਹੈ। ਚੋਣ ਪੈਨਲ ਵੱਲੋਂ ਅਪਲੋਡ ਡੇਟਾ ਮੁਤਾਬਕ ਚੋਣ ਬਾਂਡ ਖਰੀਦਣ ਵਾਲਿਆਂ ਵਿਚ ਗ੍ਰਾਸਿਮ ਇੰਡਸਟਰੀਜ਼, ਮੇਘਾ ਇੰਜਨੀਅਰਿੰਗ, ਪਿਰਾਮਲ ਐਂਟਰਪ੍ਰਾਈਜ਼ਿਜ਼, ਟੋਰੈਂਟ ਪਾਵਰ, ਭਾਰਤੀ ਏਅਰਟੈੱਲ, ਡੀਐੱਲਐੱਫ ਕਮਰਸ਼ਲ ਡਿਵੈਲਪਰਜ਼, ਵੇਦਾਂਤਾ ਲਿਮਟਿਡ, ਅਪੋਲੋ ਟਾਇਰਜ਼, ਲਕਸ਼ਮੀ ਮਿੱਤਲ, ਐਡਲਵੀਸ, ਪੀਵੀਆਰ, ਕੈਵੈਂਟਰ, ਸੁਲਾ ਵਾਈਨ, ਵੈਲਸਪਨ ਤੇ ਸਨ ਫਾਰਮਾ ਸ਼ਾਮਲ ਹਨ। ਡੇਟਾ ਮੁਤਾਬਕ ਚੋਣ ਬਾਂਡ ਕੈਸ਼ ਕਰਵਾਉਣ ਵਾਲੀਆਂ ਪਾਰਟੀਆਂ ਵਿਚ ਭਾਜਪਾ, ਕਾਂਗਰਸ, ਏਆਈਏਡੀਐੱਮਕੇ, ਬੀਆਰਐੱਸ, ਸ਼ਿਵ ਸੈਨਾ, ਟੀਡੀਪੀ, ਵਾਈਐੱਸਆਰ ਕਾਂਗਰਸ, ਡੀਐੱਮਕੇ, ਜੇਡੀਐੱਸ, ਐੱਨਸੀਪੀ, ਤ੍ਰਿਣਮੂਲ ਕਾਂਗਰਸ, ਜੇਡੀਯੂ, ਆਰਜੇਡੀ, ‘ਆਪ’ ਤੇ ਸਮਾਜਵਾਦੀ ਪਾਰਟੀ ਸ਼ਾਮਲ ਹਨ। ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ 15 ਫਰਵਰੀ ਨੂੰ ਸੁਣਾਏ ਮੀਲਪੱਥਰ ਫੈਸਲੇ ਵਿਚ ਕੇਂਦਰ ਦੀ ਚੋਣ ਬਾਂਡ ਸਕੀਮ ਨੂੰ ਗੈਰਸੰਵਿਧਾਨਕ ਦੱਸ ਕੇ ਖਾਰਜ ਕਰ ਦਿੱਤਾ ਸੀ। ਸੁੁਪਰੀਮ ਕੋਰਟ ਨੇ ਐੱਸਬੀਆਈ ਨੂੰ ਚੋਣ ਬਾਂਡ ਖਰੀਦਣ ਤੇ ਇਨ੍ਹਾਂ ਨੂੰ ਕੈਸ਼ ਕਰਵਾਉਣ ਵਾਲੀਆਂ ਪਾਰਟੀਆਂ ਸਬੰਧੀ ਡੇਟਾ ਚੋਣ ਕਮਿਸ਼ਨ ਨੂੰ ਸੌਂਪਣ ਤੇ ਅੱਗੇ ਚੋਣ ਸੰਸਥਾ ਨੂੰ ਆਪਣੀ ਵੈੈੱਬਸਾਈਟ ’ਤੇ ਇਹ ਵੇਰਵੇ ਨਸ਼ਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਦੌਰਾਨ ਕਾਂਗਰਸ ਨੇ ਦੋੋਸ਼ ਲਾਇਆ ਹੈ ਕਿ ਭਾਜਪਾ ਨੇ ਚੋਣ ਬਾਂਡਾਂ ਜ਼ਰੀਏ 45 ਕੰਪਨੀਆਂ ਤੋਂ 400 ਕਰੋੜ ਰੁਪਏ ਇਕੱਤਰ ਕਰਨ ਲਈ ਈਡੀ ਤੇ ਸੀਬੀਆਈ ਜਿਹੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ। ਪਾਰਟੀ ਨੇ ਮੰਗ ਕੀਤੀ ਕਿ ਭਾਜਪਾ ਨੂੰ ਜੇਕਰ ਸੱਚਮੁੱਚ ਜਮਹੂਰੀਅਤ ਦੀ ਫ਼ਿਕਰ ਹੈ ਤਾਂ ਉਹ ਆਪਣੇ ਵਿੱਤੀ ਸਰੋਤਾਂ ਨੂੰ ਲੈ ਕੇ ਵ੍ਹਾਈਟ ਪੇਪਰ ਜਾਰੀ ਕਰੇ। -ਪੀਟੀਆਈ

Advertisement

ਫਿਊਚਰ ਗੇਮਿੰਗ ਤੇ ਹੋਟਲ ਸਰਵਿਸਜ਼ ਨੇ ਖਰੀਦੇ 1368 ਕਰੋੜ ਰੁਪਏ ਦੇ ਬਾਂਡ

ਨਵੀਂ ਦਿੱਲੀ: ਚੋਣ ਬਾਂਡ ਸਕੀਮ ਤਹਿਤ ਜਿਨ੍ਹਾਂ ਕੰਪਨੀਆਂ ਨੇ ਸਭ ਤੋਂ ਵੱਧ ਕੀਮਤ ਦੇ ਚੋਣ ਬਾਂਡ ਖਰੀਦੇ ਉਨ੍ਹਾਂ ਵਿਚ ਫਿਊਚਰ ਗੇਮਿੰਗ ਤੇ ਹੋਟਲ ਸਰਵਿਸਜ਼ ਸਿਖਰ ’ਤੇ ਹੈ। ਇਸ ਕੰਪਨੀ ਨੇ ਕੁੱਲ 1368 ਕਰੋੜ ਰੁਪਏ ਦੇ ਚੋਣ ਬਾਂਡ ਖਰੀਦੇ ਹਨ। ਮੇਘਾ ਇੰਜਨੀਅਰਿੰਗ ਤੇ ਇਨਫਰਾਸਟ੍ਰੱਕਚਰ ਲਿਮਟਿਡ ਨੇ 966 ਕਰੋੜ, ਕੁਵਿਕ ਸਪਲਾਈ ਚੇਨ ਪ੍ਰਾਈਵੇਟ ਲਿਮਟਿਡ ਨੇ 410 ਕਰੋੜ, ਵੇਦਾਂਤਾ ਲਿਮਟਿਡ 400 ਕਰੋੜ, ਹਲਦੀਆ ਐਨਰਜੀ ਲਿਮਟਿਡ 377 ਕਰੋੜ, ਭਾਰਤੀ ਗਰੁੱਪ 247 ਕਰੋੜ, ਐੱਸਲ ਮਾਈਨਿੰਗ ਤੇ ਇੰਡਸਟਰੀਜ਼ ਲਿਮਟਿਡ 224 ਕਰੋੜ, ਵੈਸਟਰਨ ਯੂਪੀ ਪਾਵਰ ਟਰਾਂਸਮਿਸ਼ਨ 220 ਕਰੋੜ, ਕੈਵੈਂਟਰ ਫੂਡਪਾਰਕ ਇਨਫਰਾ ਲਿਮਟਿਡ 194 ਕਰੋੜ, ਮਦਨਲਾਲ ਲਿਮਟਿਡ 185 ਕਰੋੜ, ਡੀਐੱਲਐੱਫ ਗਰੁੱਪ 170 ਕਰੋੜ, ਯਸ਼ੋਦਾ ਸੁਪਰ ਸਪੈਸ਼ਲਿਟੀ ਹਸਪਤਾਲ 162 ਕਰੋੜ, ਉਤਕਲ ਐਲੂਮੀਨਾ ਇੰਟਰਨੈਸ਼ਨਲ 145.3 ਕਰੋੜ, ਜਿੰਦਲ ਸਟੀਲ ਤੇ ਪਾਵਰ ਲਿਮਟਿਡ 123 ਕਰੋੜ, ਬਿਰਲਾ ਕਾਰਬਨ ਇੰਡੀਆ 105 ਕਰੋੜ, ਰੁੰਗਟਾ ਸੰਨਜ਼ 100 ਕਰੋੜ, ਡਾ.ਰੈੱਡੀਜ਼ 80 ਕਰੋੜ, ਪਿਰਾਮਲ ਐਂਟਰਪ੍ਰਾਈਜ਼ਿਜ਼ ਗਰੁੱਪ 60 ਕਰੋੜ, ਨਵਯੁੱਗ ਇੰਜਨੀਅਰਿੰਗ 55 ਕਰੋੜ, ਸ਼ਿਰਡੀ ਸਾਂਈ ਇਲੈਕਟ੍ਰੀਕਲਜ਼ 40 ਕਰੋੜ, ਐਡਲਵੀਸ ਗਰੁੱਪ 40 ਕਰੋੜ, ਸਿਪਲਾ 39.2 ਕਰੋੜ, ਲਕਸ਼ਮੀ ਨਿਵਾਸ ਮਿੱਤਲ 35 ਕਰੋੜ, ਗ੍ਰਾਸਿਮ ਇੰਡਸਟਰੀਜ਼ 33 ਕਰੋੜ, ਜਿੰਦਲ ਸਟੇਨਲੈੱਸ 30 ਕਰੋੜ, ਬਜਾਜ ਆਟੋ 25 ਕਰੋੜ, ਸਨ ਫਾਰਮਾ ਲੈਬਾਰਟਰੀਜ਼ 25 ਕਰੋੜ, ਮੈਨਕਾਈਂਡ ਫਾਰਮਾ 24 ਕਰੋੜ, ਬਜਾਜ ਫਾਇਨਾਂਸ 20 ਕਰੋੜ, ਮਾਰੂਤੀ ਸੁਜ਼ੂਕੀ ਇੰਡੀਆ 20 ਕਰੋੜ, ਅਲਟਰਾਟੈੱਕ 15 ਕਰੋੜ ਤੇ ਟੀਵੀਐੱਸ ਮੋਟਰਜ਼ 10 ਕਰੋੜ ਸ਼ਾਮਲ ਹਨ। ਇਸੇ ਤਰ੍ਹਾਂ ਇੰਟਰਗਲੋਬ ਏਵੀਏਸ਼ਨ ਤੇ ਸਪਾਈਸਜੈੱਟ ਵੀ ਚੋਣ ਬਾਂਡ ਖਰੀਦਣ ਵਾਲਿਆਂ ਵਿਚ ਸ਼ਾਮਲ ਹਨ। ਡੇਟਾ ਮੁਤਾਬਕ ਇੰਟਰਗਲੋਬ ਏਵੀਏਸ਼ਨ, ਜੋ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀ ਮਾਲਕ ਹੈ, ਨੇ 4 ਅਕਤੂਬਰ 2023 ਤੱਕ 5 ਕਰੋੜ ਰੁਪਏ ਦੇ ਚੋਣ ਬਾਂਡ ਖਰੀਦੇ ਹਨ। ਡੇਟਾ ਮੁਤਾਬਕ ਇੰਟਰਗਲੋਬ ਏਅਰ ਟਰਾਂਸਪੋਰਟ ਤੇ ਇੰਟਰਗਲੋਬ ਰੀਅਲ ਅਸਟੇਟ ਵੈਂਚਰਜ਼ ਨੇ ਕ੍ਰਮਵਾਰ 11 ਕਰੋੜ ਤੇ 20 ਕਰੋੜ ਰੁਪਏ ਦੇ ਚੋਣ ਬਾਂਡ ਖਰੀਦੇ। ਇੰਡੀਗੋ ਪ੍ਰਮੋਟਰ ਨੇ 7 ਅਪਰੈਲ 2021 ਨੂੰ 20 ਕਰੋੜ ਰੁਪਏ ਕੀਮਤ ਦੇ ਬਾਂਡ ਖਰੀਦੇ। ਸਪਾਈਸਜੈੱਟ ਨੇ ਤਿੰਨ ਵੱਖ ਵੱਖ ਮੌਕਿਆਂ (8 ਜਨਵਰੀ 2021, 9 ਅਪਰੈਲ 2021 ਤੇ 9 ਜੁਲਾਈ 2021) ਉੱਤੇ 65 ਲੱਖ ਰੁਪਏ ਮੁੱਲ ਦੇ ਚੋਣ ਬਾਂਡ ਖਰੀਦੇ। -ਪੀਟੀਆਈ

Advertisement

ਭਾਜਪਾ ਨੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ: ਖੜਗੇ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ ਨਵੇਂ ਸਿਰਿਓਂ ਕੀਤੀ ਜਾਂਚ ਤੋਂ ਪਤਾ ਲੱਗਾ ਹੈ ਕਿ 15 ਤੋਂ ਵੱਧ ਕੰਪਨੀਆਂ ਨੇ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਮਾਰੇ ਛਾਪਿਆਂ ਮਗਰੋਂ ਭਾਜਪਾ ਨੂੰ ਚੋਣ ਬਾਂਡਾਂ ਦੇ ਰੂਪ ਵਿਚ ਚੰਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣ ਬਾਂਡਾਂ ਜ਼ਰੀਏ 400 ਕਰੋੜ ਰੁਪਏ ਉਗਰਾਹੁਣ ਲਈ ਭਾਜਪਾ ਨੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਹੈ।

Advertisement
Author Image

sukhwinder singh

View all posts

Advertisement