ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਜ਼ਾਬਤਾ: ਸਿਆਸੀ ਪਾਰਟੀਆਂ ਦੇ ਪੋਸਟਰ ਤੇ ਬੈਨਰ ਉਤਾਰੇ

09:07 AM Aug 26, 2024 IST
ਖੰਭਿਆਂ ਤੋਂ ਸਿਆਸੀ ਪਾਰਟੀਆਂ ਦੇ ਪੋਸਟਰ ਲਾਹੁੰਦੇ ਹੋਏ ਸਰਕਾਰੀ ਮੁਲਾਜ਼ਮ। -ਫੋਟੋ: ਕੁਲਵਿੰਦਰ ਕੌਰ

ਪੱਤਰ ਪ੍ਰੇਰਕ
ਫਰੀਦਾਬਾਦ, 25 ਅਗਸਤ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਐਲਾਨ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਐਤਵਾਰ ਨੂੰ ਫਰੀਦਾਬਾਦ ਦੀਆਂ ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਪ੍ਰਚਾਰ ਸਮੱਗਰੀ ਅਤੇ ਸਿਆਸੀ ਗਤੀਵਿਧੀਆਂ ਨਾਲ ਸਬੰਧਤ ਪੋਸਟਰ ਅਤੇ ਬੈਨਰ ਹਟਾ ਦਿੱਤੇ ਗਏ ਹਨ। ਚੋਣ ਜ਼ਾਬਤਾ ਲਾਗੂ ਹੁੰਦੇ ਹੀ ਜ਼ਿਲ੍ਹੇ ਵਿੱਚ ਰੇਲਵੇ ਸਟੇਸ਼ਨ ਸੜਕਾਂ, ਬੱਸ ਸਟੈਂਡ, ਰੇਲਵੇ ਪੁਲ, ਰੋਡਵੇਜ਼, ਸਰਕਾਰੀ ਬੱਸਾਂ, ਬਿਜਲੀ ਦੇ ਖੰਭਿਆਂ ਅਤੇ ਸਰਕਾਰੀ ਇਮਾਰਤਾਂ ਤੋਂ ਬੈਨਰ ਅਤੇ ਝੰਡੇ ਹਟਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਜਿਸ ਤਹਿਤ ਅੱਜ ਐਤਵਾਰ ਨੂੰ ਸੈਕਟਰ 8, 15ਏ, 10, 11, 7, ਸੈਕਟਰ 7 ਅਤੇ 8 ਡਿਵਾਈਡਿੰਗ ਰੋਡ, ਸੈਕਟਰ 9 ਅਤੇ 10 ਡਿਵਾਈਡਿੰਗ ਰੋਡ, ਖੇੜੀ ਪੁਲ ਬਾਈਪਾਸ ਤੋਂ ਸੈਕਟਰ 29 ਬਾਈਪਾਸ, ਸੈਕਟਰ 18, ਅਸ਼ੋਕਾ ਐਨਕਲੇਵ 2, ਤਿਲਪਤ ਰੋਡ ਤੱਕ ਐੱਚਐੱਸਵੀਪੀ ਸਹਿਤਪੁਰ ਰੋਡ, ਸੇਹਤਪੁਰ ਤੋਂ ਵਜ਼ੀਰਪੁਰ ਰੋਡ, ਪਿੰਡ ਕਰਨੇੜਾ, ਫਤਿਹਪੁਰ ਤੱਗਾ, ਨਗਰ ਨਿਗਮ ਪੁਰਾਣਾ ਜ਼ੋਨ ਅਤੇ ਬੱਲਭਗੜ੍ਹ ਜ਼ੋਨ ਸਮੇਤ ਹੋਰਨਾਂ ਥਾਵਾਂ ’ਤੇ ਲਗਾਏ ਗਏ ਸਾਰੇ ਪੋਸਟਰ ਅਤੇ ਬੈਨਰ ਹਟਾ ਦਿੱਤੇ ਗਏ। ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰਡਿੰਗ ਹਟਾਉਣ ਲਈ ਕਈ ਥਾਵਾਂ ’ਤੇ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਜਿੱਥੇ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ, ਉਥੇ ਦੁਬਾਰਾ ਟੀਮ ਭੇਜ ਕੇ ਹੋਰਡਿੰਗ ਹਟਾਏ ਜਾ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ ਜੇ ਇਸ ਦੇ ਬਾਵਜੂਦ ਵੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਖ਼ਿਲਾਫ਼ ਐਕਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Advertisement

Advertisement