ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਸਾਹਿਤ ਸਭਾ ਦੇ ਅਹੁਦੇਦਾਰ ਚੁਣੇ

07:29 AM Jul 05, 2024 IST
ਨਵਾਂਸ਼ਹਿਰ ਦੀ ਸਾਹਿਤ ਸਭਾ ਦੇ ਨਵੇਂ ਚੁਣੇ ਗਏ ਅਹੁਦੇਦਾਰ। -ਫੋਟੋ: ਮਜਾਰੀ

ਨਵਾਂਸ਼ਹਿਰ:

Advertisement

ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਦੀ ਮੀਟਿੰਗ ਸਭਾ ਦੇ ਸਰਪ੍ਰਸਤ ਗੁਰਚਰਨ ਬੱਧਣ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਭਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਦੌਰਾਨ ਦਰਸ਼ਨ ਦਰਦੀ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਤਰਸੇਮ ਸਾਕੀ ਨੂੰ ਜਨਰਲ ਸਕੱਤਰ, ਦੇਸ ਰਾਜ ਬਾਲੀ ਨੂੰ ਸਕੱਤਰ, ਹਰਬਲਾਸ ਬੱਧਣ ਬੈਰਸੀਆਂ ਨੂੰ ਮੀਤ ਪ੍ਰਧਾਨ, ਓਮਕਾਰ ਮਹਿੰਦੀਪੁਰੀ ਨੂੰ ਖ਼ਜ਼ਾਨਚੀ, ਵਾਸਦੇਵ ਪਰਦੇਸੀ ਨੂੰ ਪ੍ਰੈੱਸ ਸਕੱਤਰ, ਸੁਨੀਤਾ ਬੱਧਣ ਅਤੇ ਬਲਵਿੰਦਰ ਕੌਰ ਬਾਲੀ ਨੂੰ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ। ਸਭਾ ਦੀ ਚੋਣ ਉਪਰੰਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸਭਾ ਦੇ ਸਰਪ੍ਰਸਤ ਗੁਰਚਰਨ ਬੱਧਣ ਨੇ ‘ਸਾਡੇ ਪੰਜ ਆਬ ਸੁੱਕ ਗਏ, ਸਾਡਾ ਫਿਕਰਾਂ ’ਚ ਪੈ ਗਿਆ ਪੰਜਾਬ’ ਗੀਤ ਨਾਲ ਕਵੀ ਦਰਬਾਰ ਦਾ ਆਗਾਜ਼ ਕੀਤਾ। ਓਮਕਾਰ ਮਹਿੰਦੀਪੁਰੀ ਨੇ ‘ਧਰਤੀ ਨੂੰ ਢਾਹ ਲੱਗ ਜਾਊਗੀ, ਜੇ ਧੀਆਂ ਮਾਰ ਮੁਕਾਉਗੇ’ ਗੀਤ ਪੇਸ਼ ਕੀਤਾ। ਅੰਤ ਵਿੱਚ ਗੁਰਚਰਨ ਬੱਧਣ ਨੇ ਸਾਰਿਆਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement
Advertisement