ਅਨਾਥ ਆਸ਼ਰਮ ’ਚ ਬਜ਼ੁਰਗ ਦੀ ਮੌਤ
06:53 AM Dec 26, 2024 IST
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 25 ਦਸੰਬਰ
ਨਗਰ ਕੌਂਸਲ ਅਧੀਨ ਪੈਂਦੇ ਪਿੰਡ ਧਨੋਨੀ ਸਥਿਤ ਆਸ਼ਰਮ ਵਿੱਚ ਰਹਿੰਦੇ 85 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਏਐੱਸਆਈ ਪਾਲ ਚੰਦ ਨੇ ਦੱਸਿਆ ਕਿ ਪਿੰਡ ਧਨੋਨੀ ਵਿਖੇ ਆਸਾ ਭਵਨ ਆਸ਼ਰਮ ਵਿੱਚ ਇੱਕ 85 ਸਾਲਾ ਬਜ਼ੁਰਗ ਰਹਿ ਰਿਹਾ ਸੀ ਜਿਸ ਦੀ ਲੰਘੀ ਕੱਲ੍ਹ ਰਾਤ ਅਚਾਨਕ ਤਬੀਅਤ ਖ਼ਰਾਬ ਹੋ ਗਈ। ਉਸ ਨੂੰ ਅਨਾਥ ਆਸ਼ਰਮ ਦੇ ਪ੍ਰਬੰਧਕ ਇਲਾਜ ਲਈ ਹਸਪਤਾਲ ਵਿਚ ਲੈ ਕੇ ਜਾ ਰਹੇ ਸੀ ਪਰ ਰਾਹ ਵਿਚ ਹੀ ਮੌਤ ਹੋ ਗਈ। ਉਸਦੀ ਪਛਾਣ ਆਦਿਲ ਸੋਨੀ ਵਾਸੀ ਪਿੰਡ ਬਬਿਆਲ ਅੰਬਾਲਾ ਕੈਂਟ ਵਜੋਂ ਹੋਈ ਹੈ।
Advertisement
Advertisement