ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਜ਼ੁਰਗ ਤੇ ਸਰੀਰਕ ਤੌਰ ’ਤੇ ਅਸਮਰੱਥ ਵੋਟਰਾਂ ਨੇ ਘਰੋਂ ਵੋਟ ਪਾਈ

10:17 AM May 29, 2024 IST
ਕਪੂਰਥਲਾ ਵਿੱਚ ਇੱਕ ਬਜ਼ੁਰਗ ਕੋਲੋਂ ਵੋਟ ਪਵਾਉਂਦਾ ਹੋਇਆ ਪੋਲਿੰਗ ਸਟਾਫ਼।-ਫੋਟੋ: ਸਰਬਜੀਤ ਸਿੰਘ

ਪੱਤਰ ਪ੍ਰੇਰਕ
ਜਲੰਧਰ, 28 ਮਈ
ਚੋਣਾਂ ਵਿੱਚ ਹਰੇਕ ਵੋਟਰ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਜਲੰਧਰ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਬਜ਼ੁਰਗ ਅਤੇ ਪੀ.ਡਬਲਯੂ.ਡੀ. ਵੋਟਰਾਂ ਵੱਲੋਂ ਘਰ ਤੋਂ ਆਪਣੀ ਵੋਟ ਪਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੁੱਲ 902 ਸਰੀਰਕ ਤੌਰ ’ਤੇ ਅਸਮਰੱਥ ਅਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਵੱਲੋਂ ਬੈਲਟ ਪੇਪਰਾਂ ਰਾਹੀਂ ਘਰ ਤੋਂ ਵੋਟ ਪਾਉਣ ਲਈ ਆਪਣੀ ਸਹਿਮਤੀ (ਫਾਰਮ 12) ਜਮ੍ਹਾਂ ਕਰਵਾਏ ਗਏ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਘਰ ਤੋਂ ਵੋਟਾਂ ਪਵਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ ਕੁੱਲ 588 ਵੋਟਰਾਂ, 314 ਪੀ.ਡਬਲਯੂ.ਡੀ. ਵੋਟਰਾਂ ਅਤੇ 2 ਜ਼ਰੂਰੀ ਸੇਵਾਵਾਂ ਵਾਲੇ ਵੋਟਰਾਂ ਵੱਲੋਂ ਇਸ ਸਹੂਲਤ ਲਈ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫਿਲੌਰ ਹਲਕੇ ਦੇ 85 ਸਾਲ ਤੋਂ ਵੱਧ ਉਮਰ ਦੇ ਕੁੱਲ 82 ਵੋਟਰਾਂ ਨੇ ਆਪਣੀ ਵੋਟ ਪੋਸਟਲ ਬੈਲਟ ਰਾਹੀਂ ਪਾਉਣ ਦੇ ਵਿਕਲਪ ਦੀ ਚੋਣ ਕੀਤੀ ਜਦਕਿ ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਛਾਉਣੀ ਅਤੇ ਆਦਮਪੁਰ ਹਲਕੇ ਦੇ ਕ੍ਰਮਵਾਰ 15, 37, 14, 38, 128, 74, 161 ਅਤੇ 39 ਬਜ਼ੁਰਗ ਵੋਟਰਾਂ ਨੇ ਇਸ ਸਹੂਲਤ ਨੂੰ ਚੁਣਿਆ। ਇਸੇ ਤਰ੍ਹਾਂ ਫਿਲੌਰ ਵਿੱਚ 34 ਪੀ.ਡਬਲਯੂ.ਡੀ. ਵੋਟਰਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸਹੂਲਤ ਦੀ ਚੋਣ ਕੀਤੀ ਜਦਕਿ ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਛਾਉਣ ਅਤੇ ਆਦਮਪੁਰ ਹਲਕੇ ਕ੍ਰਮਵਾਰ ਵਿੱਚ 9, 14, 5, 30, 18, 30, 150 ਅਤੇ 24 ਵੋਟਰਾਂ ਨੇ ਆਪਣੀ ਵੋਟ ਲਈ ਇਸ ਵਿਕਲਪ ਦੀ ਚੋਣ ਕੀਤੀ।

Advertisement

Advertisement