ਪਰਿਵਾਰ ਨਾਲ ਜੈਪੁਰ ਘੁੰਮ ਰਹੀ ਹੈ ਏਕਤਾ ਕਪੂਰ
ਮੁੰਬਈ:
ਏਕਤਾ ਕਪੂਰ ਜੈਪੁਰ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਨਿਰਮਾਤਾ ਕਪੂਰ ਨਾਲ ਇਸ ਦੌਰਾਨ ਉਸ ਦਾ ਪੁੱਤਰ ਰਵੀ ਅਤੇ ਭਤੀਜਾ ਲਕਸ਼ਯ ਵੀ ਹਨ। ਇਸ ਸਬੰਧੀ ਏਕਤਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਕੁਝ ਪੋਸਟਾਂ ਪਾਈਆਂ ਹਨ। ਉਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਟੋਰੀ ਵਿੱਚ ਕੁਝ ਵੀਡੀਓਜ਼ ਪਾਏ ਹਨ। ਇਨ੍ਹਾਂ ਵਿੱਚੋਂ ਇੱਕ ਛੋਟੇ ਵੀਡੀਓ ਵਿੱਚ ਰਵੀ ਅਤੇ ਲਕਸ਼ਯ ਇੱਕ ਦੂਜੇ ਦਾ ਹੱਥ ਫੜੀਂ ਖੜ੍ਹੇ ਦਿਖਾਈ ਦੇ ਰਹੇ ਹਨ ਅਤੇ ਏਕਤਾ ਉਨ੍ਹਾਂ ਨੂੰ ਕੈਮਰੇ ਸਾਹਮਣੇ ਮੁਸਕੁਰਾਉਣ ਲਈ ਆਖ ਰਹੀ ਹੈ। ਇਸੇ ਤਰ੍ਹਾਂ ਇੱਕ ਹੋਰ ਵੀਡੀਓ ਵਿੱਚ ਉਹ ਦੋਵਾਂ ਬੱਚਿਆਂ ਨਾਲ ਕਾਰ ਵਿੱਚ ਸਫ਼ਰ ਕਰਦੀ ਹੋਈ ਦਿਖਾਈ ਦੇ ਰਹੀ ਹੈ। ਹਾਲ ਹੀ ਵਿੱਚ ਏਕਤਾ ਟੀਵੀ ਅਦਾਕਾਰ ਰਾਮ ਕਪੂਰ ਵਿਰੁੱਧ ਬੋਲਣ ਤੋਂ ਸੁਰਖੀਆਂ ਵਿੱਚ ਆਈ ਸੀ। ਉਸ ਨੇ ਇੰਸਟਾਗ੍ਰਾਮ ਦੇ ਆਪਣੇ ਖਾਤੇ ’ਤੇ ਪਾਈ ਪੋਸਟ ਵਿੱਚ ਕਿਹਾ ਸੀ ਕਿ ਮੇਰੇ ਸ਼ੋਅ ਬਾਰੇ ਬੋਲਣ ਵਾਲੇ ਗ਼ੈਰ-ਪੇਸ਼ੇਵਰ ਲੋਕਾਂ ਨੂੰ ਚੁੱਪ ਹੀ ਰਹਿਣਾ ਚਾਹੀਦਾ ਹੈ। ਇਸ ਪੋਸਟ ਵਿੱਚ ਭਾਵੇਂ ਉਸ ਨੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ ਸੀ ਲਿਆ ਪਰ ਉਸ ਦਾ ਇਸ਼ਾਰਾ ਕਿਸ ਵੱਲ ਹੀ ਸਪੱਸ਼ਟ ਸੀ। ਉਸ ਨੇ ਇਹ ਟਿੱਪਣੀ ਰਾਮ ਕਪੂਰ ਵੱਲੋਂ ਇੱਕ ਸ਼ੋਅ ਵਿੱਚ ਚੁੰਮਣ ਦੇ ਸੀਨ ਬਾਰੇ ਬੋਲਣ ਮਗਰੋਂ ਕੀਤੀ ਸੀ। -ਆਈਏਐੱਨਐੱਸ