ਏਕਨਾਥ ਸ਼ਿੰਦੇ ਵਲੋਂ ਬਾਬਾ ਸਿੱਦੀਕੀ ਦਾ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰਨ ਦੇ ਨਿਰਦੇਸ਼
11:41 AM Oct 13, 2024 IST
Advertisement
ਮੁੰਬਈ, 13 ਅਕਤੂਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਬਾਬਾ ਸਿੱਦੀਕੀ ਲਈ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਦਾ ਪ੍ਰਬੰਧ ਕਰਨ ਕਿਉਂਕਿ ਬਾਬਾ ਸਿੱਦੀਕੀ ਮਹਾਰਾਸ਼ਟਰ ਸਰਕਾਰ ਵਿਚ 2004 ਤੋਂ 2008 ਦੇ ਅਰਸੇ ਦੌਰਾਨ ਕੈਬਨਿਟ ਮੰਤਰੀ ਰਹੇ ਸਨ। ਇਹ ਜਾਣਕਾਰੀ ਮੁੱਖ ਮੰਤਰੀ ਦਫਤਰ ਨੇ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਬਾਂਦਰਾ ਵੈਸਟ ਤੋਂ ਤਿੰਨ ਵਾਰ ਦੇ ਵਿਧਾਇਕ ਬਾਬਾ ਸਿੱਦੀਕੀ ਫਰਵਰੀ ਮਹੀਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਜੀਤ ਪਵਾਰ ਦੀ ਅਗਵਾਈ ਵਾਲੇ ਐੱਨਸੀਪੀ ਧੜੇ ’ਚ ਸ਼ਾਮਲ ਹੋਏ ਸਨ।
Advertisement
Advertisement
Advertisement