ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੇਂਦੂਏ ਦੇ ਹਮਲੇ ਵਿੱਚ ਜਗਤਪੁਰਾ ਦੇ ਅੱਠ ਜਣੇ ਜ਼ਖ਼ਮੀ

07:57 AM Apr 02, 2024 IST
ਤੇਂਦੂਏ ਨੂੰ ਕਾਬੂ ਕਰ ਕੇ ਲਿਆਂਦੀ ਹੋਈ ਜੰਗਲੀ ਜੀਵ ਵਿਭਾਗ ਦੀ ਟੀਮ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਪਰੈਲ
ਬੁਰਾੜੀ ਦੇ ਪਿੰਡ ਜਗਤਪੁਰ ’ਚ ਅੱਜ ਸਵੇਰੇ ਕਰੀਬ 6 ਵਜੇ ਇਕ ਤੇਂਦੂਆ ਆ ਗਿਆ, ਜਿਸ ਨਾਲ ਪਿੰਡ ’ਚ ਦਹਿਸ਼ਤ ਫੈਲ ਗਈ। ਇਸ ਮੌਕੇ ਉਸ ਨੇ ਪਿੰਡ ਦੇ ਪੌਣੀ ਦਰਜਨ ਲੋਕਾਂ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ ’ਚੋਂ ਤਿੰਨ ਨੌਜਵਾਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤੇਂਦੂਏ ਦੀ ਮੌਜੂਦਗੀ ਕਾਰਨ ਕਾਫੀ ਸਮਾਂ ਪਿੰਡ ਵਿੱਚ ਖੌਫ ਬਣਿਆ ਰਿਹਾ, ਜਿਸ ਨਾਲ ਪਿੰਡ ਵਾਸੀ ਸਹਿਮ ਗਏ। ਇਸੇ ਦੌਰਾਨ ਲੋਕਾਂ ਨੇ ਹੁਸ਼ਿਆਰੀ ਨਾਲ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ ਗਿਆ। ਪੁਲੀਸ ਅਤੇ ਜੰਗਲੀ ਜੀਵ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਕਾਬੂ ਕੀਤਾ ਹੈ। ਨਿਗਮ ਦੇ ਕੌਂਸਲਰ ਐਡਵੋਕੇਟ ਗਗਨ ਚੌਧਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਬਹਾਦਰੀ ਦਿਖਾਉਂਦਿਆਂ ਜਲਦੀ ਹੀ ਤੇਂਦੂਏ ਨੂੰ ਕਾਬੂ ਕਰ ਲਿਆ ਨਹੀਂ ਤਾਂ ਵੱਡਾ ਹਾਦਸੇ ਵਾਪਰ ਸਕਦਾ ਸੀ। ਤੇਂਦੂਏ ਨੂੰ ਗਲੀ ਨੰਬਰ ਇੱਕ ਵਿੱਚ ਮਹਿੰਦਰ ਚੌਧਰੀ ਦੇ ਘਰ ਵਿੱਚ ਬੰਦ ਕੀਤਾ ਗਿਆ ਸੀ। ਵਜ਼ੀਰਾਬਾਦ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਸਵੇਰੇ 6.14 ਵਜੇ ਪਿੰਡ ਜਗਤਪੁਰ ਤੋਂ ਤੇਂਦੂਏ ਦੇ ਇੱਕ ਘਰ ਵਿੱਚ ਦਾਖਲ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸਥਾਨਕ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜੰਗਲਾਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜ਼ਖਮੀ ਸਾਰੇ ਲੋਕ ਪਿੰਡ ਜਗਤਪੁਰ ਦੇ ਰਹਿਣ ਵਾਲੇ ਹਨ। ਸਥਾਨਕ ਪੁਲੀਸ ਦੇ ਨਾਲ ਜੰਗਲਾਤ ਵਿਭਾਗ ਦੀ ਟੀਮ ਅਤੇ ਫਾਇਰ ਵਿਭਾਗ ਦੀ ਸੱਤ ਮੈਂਬਰੀ ਟੀਮ ਵੱਲੋਂ ਬਚਾਅ ਕਾਰਜਾਂ ਵਿੱਚ ਹਿੱਸਾ ਲਿਆ ਗਿਆ। ਜੰਗਲਾਤ ਵਿਭਾਗ ਇਹ ਪਤਾ ਕਰਨ ਦੀ ਕੋਸ਼ਿਸ਼ ਵਿੱਚ ਹੈ ਕਿ ਕਿਤੇ ਇਹ ਤੇਂਦੂਆ ਉਹੀ ਤਾਂ ਨਹੀਂ ਜੋ ਦੱਖਣੀ ਦਿੱਲੀ ਦੇ ਤੁਗਲਕਾਬਾਦ ਨੇੜੇ ਕੁਝ ਮਹੀਨੇ ਪਹਿਲਾਂ ਦੇਖਿਆ ਗਿਆ ਸੀ।

Advertisement

Advertisement
Advertisement