For the best experience, open
https://m.punjabitribuneonline.com
on your mobile browser.
Advertisement

ਬਿਨਾਂ ਮਨਜ਼ੂਰੀ ਤੋੜੇ ਮਾਈਨਰ ’ਚ ਪਾਣੀ ਆਉਣ ਕਾਰਨ ਅੱਠ ਏਕੜ ਪੱਕੀ ਕਣਕ ਬਰਬਾਦ

07:53 AM Apr 17, 2024 IST
ਬਿਨਾਂ ਮਨਜ਼ੂਰੀ ਤੋੜੇ ਮਾਈਨਰ ’ਚ ਪਾਣੀ ਆਉਣ ਕਾਰਨ ਅੱਠ ਏਕੜ ਪੱਕੀ ਕਣਕ ਬਰਬਾਦ
ਬ੍ਰਿਜ ਉਸਾਰੀ ਲਈ ਤੋੜਿਆ ਹੋਇਆ ਤਿਉਣਾ ਮਾਈਨਰ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 16 ਅਪਰੈਲ
ਬਾਈਪਾਸ ਨਿਰਮਾਣ ਕੰਪਨੀ ਵੱਲੋਂ ਫਤੂਹੀਵਾਲਾ ਵਿੱਚ ਤਿਉਣਾ ਮਾਈਨਰ ਬ੍ਰਿਜ ਨਿਰਮਾਣ ਦੌਰਾਨ ਪਾਣੀ ਆਉਣ ਕਰਕੇ ਕਣਕ ਦੀ ਅੱਠ ਏਕੜ ਤਿਆਰ ਫ਼ਸਲ ਬਰਬਾਦ ਹੋ ਗਈ। ਨਿਰਮਾਣ ਕਾਰਜ ਦੇ ਮੱਦੇਨਜ਼ਰ ਮਾਈਨਰ ਤੋੜੀ ਹੋਈ ਕਾਰਨ ਖੇਤ ਵਿੱਚ ਕਰੀਬ ਦੋ-ਦੋ ਫੁੱਟ ਪਾਣੀ ਭਰ ਗਿਆ। ਕਣਕ ਦੀ ਵਾਢੀ ਖਾਤਰ ਅੱਜ ਖੇਤ ਵਿੱਚ ਕੰਬਾਈਨ ਪੁੱਜੀ ਹੋਈ ਸੀ। ਤੜਕੇ ਚਾਰ ਵਜੇ ਮਾਈਨਰ ਵਿੱਚੋਂ ਪਾਣੀ ਫ਼ਸਲਾਂ ਵਿੱਚ ਵੜਨ ਕਾਰਨ ਪੀੜਤ ਕਿਸਾਨਾਂ ਵਿੱਚ ਭਾਜੜ ਪੈ ਗਈ। ਪੱਕੀ ਫ਼ਸਲ ਨੂੰ ਬਚਾਉਣ ਲਈ ਪਿੰਡ ਵਾਸੀਆਂ ਨੇ ਤੋੜੇ ਮਾਈਨਰ ਦੇ ਆਲੇ-ਦੁਆਲੇ ਮਿੱਟੀ ਨਾਲ ਬੰਨ੍ਹ ਬੱਝਣ ਦੀਆਂ ਕਾਫ਼ੀ ਅਸਫ਼ਲ ਕੋਸ਼ਿਸ਼ਾਂ ਕੀਤੀਆਂ। ਇਹ ਰਕਬਾ ਚਾਰ ਸਕੇ ਭਰਾਵਾਂ ਦਾ ਹੈ।
ਕਿਸਾਨਾਂ ਵੱਲੋਂ ਠੇਕੇਦਾਰ ਕੰਪਨੀ ਖਿਲਾਫ਼ ਥਾਣਾ ਕਿੱਲਿਆਂਵਾਲੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ। ਪੀੜਤ ਕਿਸਾਨ ਬਲਕਰਨ ਸਿੰਘ, ਗੁਰਪਾਸ਼ ਸਿੰਘ, ਅਵਤਾਰ ਸਿੰਘ ਅਤੇ ਇਕਬਾਲ ਸਿੰਘ ਵਾਸੀ ਫਤੂਹੀਵਾਲਾ ਨੇ ਦੱਸਿਆ ਕਿ ਬਾਈਪਾਸ ਨਿਰਮਾਣ ਕੰਪਨੀ ਵੱਲੋਂ ਮਾਈਨਰ ਨੂੰ ਤੋੜ ਕੇ ਉਸ ਉੱਪਰ ਬ੍ਰਿਜ ਬਣਾਉਣਾ ਸ਼ੁਰੂ ਕਰ ਦਿੱਤਾ। ਅੱਜ ਪਿੱਛਿਓਂ ਪਾਣੀ ਆਉਣ ਕਰਕੇ ਉਨ੍ਹਾਂ ਦੇ ਖੇਤਾਂ ਵਿੱਚ ਭਰੇ ਪਾਣੀ ਨੇ ਉਨ੍ਹਾਂ ਦੀ ਛੇ ਮਹੀਨੇ ਦੀ ਮਿਹਨਤ ਨੂੰ ਮਿੱਟੀ ਕਰ ਦਿੱਤਾ ਜਿਸ ਲਈ ਉਨ੍ਹਾਂ ਨੂੰ ਨਿਰਮਾਣ ਕੰਪਨੀ ਤੋਂ ਫ਼ਸਲ ਨੁਕਸਾਨ ਦਾ ਸੌ ਫ਼ੀਸਦੀ ਮੁਆਵਜ਼ਾ ਦਿਵਾਇਆ ਜਾਵੇ।

Advertisement

ਪਾਣੀ ਬੰਦੀ ਬਾਰੇ ਲਿਖਤੀ ਮਨਜ਼ੂਰੀ ਨਹੀਂ ਲਈ ਗਈ: ਐੱਸਡੀਓ

ਨਹਿਰ ਵਿਭਾਗ ਲੰਬੀ ਦੇ ਐੱਸਡੀਓ ਸੁਖਪ੍ਰੀਤ ਬਰਾੜ ਨੇ ਕਿਹਾ ਕਿ ਬਾਈਪਾਸ ਠੇਕੇਦਾਰ ਵੱਲੋਂ ਵਿਭਾਗ ਤੋਂ ਮਾਈਨਰ ’ਤੇ ਬ੍ਰਿਜ ਉਸਾਰੀ ਲਈ ਪਾਣੀ ਬੰਦੀ ਬਾਰੇ ਕੋਈ ਲਿਖਤੀ ਮਨਜ਼ੂਰੀ ਨਹੀਂ ਲਈ ਗਈ। ਵਿਭਾਗ ਦੇ ਮਿੱਥੇ ਪ੍ਰੋਗਰਾਮ ਮੁਤਾਬਕ ਮਾਈਨਰ ਵਿੱਚ ਪਾਣੀ ਛੱਡ ਦਿੱਤਾ ਗਿਆ ਜਿਸ ਕਾਰਨ ਇਹ ਮਾਰੂ ਸਥਿਤੀ ਪੈਦਾ ਹੋਈ। ਠੇਕੇਦਾਰ ਖਿਲਾਫ਼ ਕਾਨੂੰਨੀ ਕਾਰਵਾਈ ਲਈ ਸ਼ਿਕਾਇਤ ਕੀਤੀ ਗਈ ਹੈ।

ਨਹਿਰੀ ਵਿਭਾਗ ਦੇ ਰਾਬਤੇ ਨਾਲ ਮਾਈਨਰ ’ਤੇ ਪੁਲ ਦੀ ਉਸਾਰੀ ਸ਼ੁਰੂ

ਬਾਈਪਾਸ ਨਿਰਮਾਣ ਕੰਪਨੀ ਰਾਜਵੀਰ ਇਨਫ਼ਰਾ ਦੇ ਡੀਪੀਐਮ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਰਾਬਤੇ ਨਾਲ ਮਾਈਨਰ ’ਤੇ ਬ੍ਰਿਜ ਨਿਰਮਾਣ ਸ਼ੁਰੂ ਕੀਤਾ ਗਿਆ ਹੈ ਜਿਸਦੇ ਸਬੂਤ ਵਜੋਂ ਉਨ੍ਹਾਂ ਕੋਲ ਸਕਰੀਨ ਸ਼ਾਟ ਵੀ ਹਨ। ਨਹਿਰ ਵਿਭਾਗ ਨੇ ਬਿਨਾਂ ਉਨ੍ਹਾਂ (ਨਿਰਮਾਣ ਕੰਪਨੀ) ਨੂੰ ਸੂਚਿਤ ਕੀਤੇ ਮਾਈਨਰ ਵਿੱਚ ਪਾਣੀ ਛੱਡ ਦਿੱਤਾ ਜਿਸ ਕਰਕੇ ਕਿਸਾਨਾਂ ਦਾ ਕਟਾਈ ਲਈ ਨੁਕਸਾਨ ਦਾ ਨੁਕਸਾਨ ਹੋਇਆ।

Advertisement
Author Image

sukhwinder singh

View all posts

Advertisement
Advertisement
×