ਆਇਸ਼ਰ ਦੇ ਬਾਨੀ ਡਾਇਰੈਕਟਰ ਵਿਦਿਆਰਥੀ ਨਾਲ ਰੂਬਰੂ
05:49 AM Feb 08, 2024 IST
ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿਖੇ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਵਿਦਿਆਰਥੀਆਂ ਲਈ ਚੱਲ ਰਹੀ ਭਾਸ਼ਣ ਲੜੀ ਦੇ ਤਹਿਤ ਆਇਸਰ ਮੁਹਾਲੀ ਦੇ ਬਾਨੀ ਡਾਇਰੈਕਟਰ ਵਿਗਿਆਨੀ ਪ੍ਰੋ. ਨਰਾਇਣਸਾਮੀ ਸਤਿਆਮੂਰਤੀ ਵੱਲੋਂ ਵੀ ਅੱਜ ਭਾਸ਼ਣ ਦਿੱਤਾ ਗਿਆ। ਫੁੱਲਾਂ ਦੇ ਸੁਹੱਪਣ ਬਾਰੇ ਗੱਲ ਕਰਦਿਆਂ ਉਨ੍ਹਾਂ ਵਿਗਿਆਨ ਦੀਆਂ ਵੱਖ-ਵੱਖ ਧਾਰਾਵਾਂ ਦੇ ਹਵਾਲਿਆਂ ਨਾਲ ਆਪਣੀ ਗੱਲ ਰੱਖੀ ਤੇ ਫੁੱਲਾਂ ਦੇ ਖ਼ੂਬਸੂਰਤ ਰੰਗਾਂ ਅਤੇ ਪੈਟਰਨਾਂ ਦੇ ਬਣਨ ਪਿਛਲੇ ਜੈਵਿਕ, ਰਸਾਇਣਕ ਤੇ ਭੌਤਿਕ ਆਦਿ ਕਾਰਨਾਂ ਬਾਰੇ ਸਮਝਾਇਆ। ਸਵਾਲ-ਜਵਾਬ ਸੈਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਆਪਣੀ ਜਿਗਿਆਸਾ ਅਨੁਸਾਰ ਸਵਾਲ ਪੁੱਛੇ ਗਏ। ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ। ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦੇ ਡੀਨ ਪ੍ਰੋ. ਅਸ਼ੋਕ ਪੁਰੀ ਵੱਲੋਂ ਧੰਨਵਾਦੀ ਸ਼ਬਦ ਬੋਲੇ ਗਏ। -ਖੇਤਰੀ ਪ੍ਰਤੀਨਿਧ
Advertisement
Advertisement