ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਗਾ ਸਵਿਆਤੇਕ ਡਬਲਿਊਟੀਏ ਫਾਈਨਲਜ਼ ਜਿੱਤ ਕੇ ਮੁੜ ਸਿਖਰਲੇ ਸਥਾਨ ’ਤੇ ਕਾਬਜ਼

07:47 AM Nov 08, 2023 IST
ਖਤਿਾਬ ਜਿੱਤਣ ਮਗਰੋਂ ਖ਼ੁਸ਼ੀ ਦੇ ਰੌਂਅ ਵਿੱਚ ਈਗਾ ਸਵਿਆਤੇਕ। -ਫੋਟੋ: ਪੀਟੀਆਈ

ਕੈਨਕੁਨ (ਮੈਕਸਿਕੋ), 7 ਨਵੰਬਰ
ਦੋ ਮਹੀਨੇ ਪਹਿਲਾਂ ਨੰਬਰ ਇਕ ਦਾ ਤਾਜ ਗੁਆਉਣ ਵਾਲੀ ਟੈਨਿਸ ਖਿਡਾਰਨ ਈਗਾ ਸਵਿਆਤੇਕ ਨੇ ਇੱਥੇ ਜੈਸਿਕਾ ਪੇਗੁਲਾ ਨੂੰ 6-1, 6-0 ਨਾਲ ਹਰਾ ਕੇ ਡਬਲਿਊਟੀਏ ਫਾਈਨਲਜ਼ ਦਾ ਖਤਿਾਬ ਜਿੱਤ ਲਿਆ ਅਤੇ ਮੁੜ ਸਿਖਰਲਾ ਸਥਾਨ ਹਾਸਲ ਕਰ ਲਿਆ। ਪੋਲੈਂਡ ਦੀ ਸਵਿਆਤੇਕ ਨੇ ਸੀਜ਼ਨ ਦੀ ਆਖਰੀ ਚੈਂਂਪੀਅਨਸ਼ਿਪ ਵਿੱਚ 5-0 ਦਾ ਰਿਕਾਰਡ ਬਣਾਇਆ। 2023 ਵਿੱਚ ਉਸ ਦਾ ਰਿਕਾਰਡ 68-11 ਹੋ ਗਿਆ, ਜਿਸ ਵਿੱਚ ਛੇ ਖਤਿਾਬ ਵੀ ਸ਼ਾਮਲ ਹਨ। ਉਸ ਨੇ ਜੂਨ ਵਿੱਚ ਫਰੈਂਚ ਓਪਨ ਜਿੱਤਿਆ, ਜੋ ਉਸ ਦੇ ਕਰੀਅਰ ਦਾ ਚੌਥਾ ਖਤਿਾਬ ਸੀ।
ਅਮਰੀਕਾ ਦੀ ਪੇਗੁਲਾ ਨੇ ਗਰੁੱਪ ਗੇੜ ਵਿੱਚ ਨੰਬਰ ਇੱਕ ਆਰਿਆਨਾ ਸਬਾਲੇਂਕਾ ਅਤੇ ਚੌਥਾ ਦਰਜਾ ਪ੍ਰਾਪਤ ਏਲੇਨਾ ਰਾਇਬਾਕਿਨਾ ਨੂੰ ਹਰਾਇਆ। ਇਸ ਤੋਂ ਬਾਅਦ ਉਸ ਨੇ ਸੈਮੀਫਾਈਨਲ ’ਚ ਕੋਕੋ ਗੌਫ ਨੂੰ ਮਾਤ ਦਿੱਤੀ ਪਰ ਫਾਈਨਲ ’ਚ ਉਸ ਨੂੰ ਸਵਿਆਤੇਕ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। -ਏਪੀ

Advertisement

Advertisement