ਟੀਬੀ ਮੁਕਤ ਭਾਰਤ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ: ਮੋਦੀ
07:36 AM Nov 04, 2024 IST
Advertisement
Advertisement
ਨਵੀਂ ਦਿੱਲੀ, 3 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਟੀਬੀ ਦੇ ਮਾਮਲਿਆਂ ’ਚ ਆਈ ਕਮੀ ਨੂੰ ਸਮਰਪਿਤ ਤੇ ਨਿਵੇਕਲੀਆਂ ਕੋਸ਼ਿਸ਼ਾਂ ਦਾ ਨਤੀਜਾ ਕਰਾਰ ਦਿੱਤਾ ਅਤੇ ਕਿਹਾ ਕਿ ਸਮੂਹਿਕ ਭਾਵਨਾ ਰਾਹੀਂ ਟੀਬੀ ਮੁਕਤ ਭਾਰਤ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਮੋਦੀ ਨੇ ਇਹ ਗੱਲ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਦੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ‘ਐਕਸ’ ’ਤੇ ਐਤਵਾਰ ਨੂੰ ਆਖੀ। ਨੱਢਾ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵੱਲੋਂ ਟੀਬੀ ਖ਼ਿਲਾਫ਼ ਭਾਰਤ ਦੀ ਜੰਗ ਬਾਰੇ ਜਾਰੀ ਇਕ ਰਿਪੋਰਟ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਕੇਂਦਰ ਸਰਕਾਰ ਟੀਬੀ ਮੁਕਤ ਭਾਰਤ ਬਣਾਉਣ ਦੀ ਆਪਣੀ ਵਚਨਬੱਧਤਾ ’ਤੇ ਕਾਇਮ ਹੈ। ਨੱਢਾ ਨੇ ਕਿਹਾ ਕਿ ਡਬਲਿਊਐੱਚਓ ਨੇ 2015 ਤੋਂ 2023 ਤੱਕ ਟੀਬੀ ਦੀਆਂ ਘਟਨਾਵਾਂ ’ਚ 17.7 ਫ਼ੀਸਦ ਦੀ ਗਿਰਾਵਟ ਨਾਲ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਦਿੱਤੀ ਹੈ ਅਤੇ ਇਹ ਦਰ 8.3 ਫ਼ੀਸਦ ਦੀ ਆਲਮੀ ਗਿਰਾਵਟ ਤੋਂ ਦੁੱਗਣੀ ਤੋਂ ਵੀ ਵੱਧ ਹੈ। -ਪੀਟੀਆਈ
Advertisement
Advertisement