ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਯਤਨ ਜਾਰੀ: ਬੈਂਸ

10:15 AM Dec 01, 2024 IST
ਪਟਿਆਲਾ ਵਿੱਚ ਜੇਤੂ ਟੀਮ ਨੂੰ ਇਨਾਮ ਵੰਡਣ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਨਵੰਬਰ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿੱਚ ਚੱਲ ਰਹੀਆਂ 44ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਅੱਜ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹਰਜੋਤ ਬੈਂਸ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਇਲਾਵਾ ਖੇਡਾਂ ਨਾਲ ਜੋੜਨ ਲਈ ਵੀ ਸੂਬਾ ਸਰਕਾਰ ਵੱਲੋਂ ਉਪਰਾਲੇ ਕੀਤਾ ਜਾ ਰਹੇ ਹਨ। ਜਾਣਕਾਰੀ ਅਨੁਸਾਰ ਤਿੰਨ ਰੋਜ਼ਾ 44ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ’ਚ ਅਥਲੈਟਿਕਸ, ਮਿੰਨੀ ਹੈਂਡਬਾਲ ਅਤੇ ਕਰਾਟਿਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ 23 ਜ਼ਿਲ੍ਹਿਆਂ ਤੋਂ ਲਗਪਗ 1610 ਬੱਚਿਆਂ ਨੇ ਹਿੱਸਾ ਲਿਆ। ਇਨ੍ਹਾਂ ਦੇ ਨਤੀਜਿਆਂ ਅਨੁਸਾਰ 100 ਮੀਟਰ ਦੌੜ (ਲੜਕੇ) ਵਿੱਚ ਪਹਿਲਾ ਸਥਾਨ ਸੀਸਰ ਐੱਸਏਐੱਸ ਨਗਰ ਮੁਹਾਲੀ, 100 ਮੀਟਰ (ਲੜਕੀਆਂ) ਪਹਿਲਾ ਸਥਾਨ ਅੰਮ੍ਰਿਤ ਕੌਰ ਕਪੂਰਥਲਾ, 400 ਮੀਟਰ (ਲੜਕੇ) ਪਹਿਲਾ ਸਥਾਨ ਨਿਥਲੇਸ਼ ਲੁਧਿਆਣਾ, 400 ਮੀਟਰ (ਲੜਕੀਆਂ) ਪਹਿਲਾ ਸਥਾਨ ਕਰਮਜੀਤ ਕੌਰ ਫ਼ਿਰੋਜ਼ਪੁਰ, 600 ਮੀਟਰ (ਲੜਕੇ) ਪਹਿਲਾ ਸਥਾਨ ਬਸੰਤ ਮੁਹਾਲੀ, 600 ਮੀਟਰ (ਲੜਕੀਆਂ) ਪਹਿਲਾ ਸਥਾਨ ਅਵਨੀਤ ਕੌਰ ਬਠਿੰਡਾ, 400 ਮੀਟਰ ਰਿਲੇਅ ਦੌੜ (ਲੜਕੇ) ਪਹਿਲਾ ਸਥਾਨ ਲੁਧਿਆਣਾ, 400 ਮੀਟਰ ਰਿਲੇਅ (ਲੜਕੀਆਂ) ਪਹਿਲਾ ਸਥਾਨ ਤਰਨਤਾਰਨ, ਲੰਬੀ ਛਾਲ਼ (ਲੜਕੇ) ਪਹਿਲਾ ਸਥਾਨ ਅਵਿਨਾਸ਼ ਲੁਧਿਆਣਾ, ਕਰਾਟੇ -20 (ਲੜਕੇ) ਪਹਿਲਾ ਸਥਾਨ ਮਨਕੀਰਤ ਸਿੰਘ ਗੁਰਦਾਸਪੁਰ, ਕਰਾਟੇ -23 (ਲੜਕੇ) ਪਹਿਲਾ ਸਥਾਨ ਹੁਨਰਵੀਰ ਸਿੰਘ ਲੁਧਿਆਣਾ, ਕਰਾਟੇ -26 (ਲੜਕੇ) ਪਹਿਲਾ ਸਥਾਨ ਫੁਲਕਿਤ ਕੁਮਾਰ ਲੁਧਿਆਣਾ, ਕਰਾਟੇ -29 (ਲੜਕੇ) ਪਹਿਲਾ ਸਥਾਨ ਸਮੂਨ ਫ਼ਾਜ਼ਿਲਕਾ, ਕਰਾਟੇ -32 (ਲੜਕੇ) ਪਹਿਲਾ ਸਥਾਨ ਜਗਜੀਤ ਸਿੰਘ ਮਾਨਸਾ, ਕਰਾਟੇ -36 (ਲੜਕੇ) ਪਹਿਲਾ ਸਥਾਨ ਸ਼ਿਵਾਸ ਸ਼ੰਕਰ ਲੁਧਿਆਣਾ, ਕਰਾਟੇ-18 (ਲੜਕੀਆਂ) ਪਹਿਲਾ ਸਥਾਨ ਪ੍ਰਭਦੀਪ ਕੌਰ ਲੁਧਿਆਣਾ, ਕਰਾਟੇ -21 (ਲੜਕੀਆਂ) ਪਹਿਲਾ ਸਥਾਨ ਮਨਸਿਮਰਨ ਕੌਰ ਮੁਹਾਲੀ, ਕਰਾਟੇ -24 (ਲੜਕੀਆਂ) ਪਹਿਲਾ ਸਥਾਨ ਅਨਮੋਲਰੂਪ ਪਟਿਆਲਾ, ਕਰਾਟੇ -27 (ਲੜਕੀਆਂ) ਪਹਿਲਾ ਸਥਾਨ ਭਾਰਤੀ ਪਟਿਆਲਾ ਅਤੇ ਰੀਆ ਕਪੂਰਥਲਾ, ਕਰਾਟੇ -30 (ਲੜਕੀਆਂ) ਪਹਿਲਾ ਸਥਾਨ ਲਵਿਸ਼ਾ ਲੁਧਿਆਣਾ, ਕਰਾਟੇ -34 (ਲੜਕੀਆਂ) ਪਹਿਲਾ ਸਥਾਨ ਮਾਨਿਆਂ ਲੁਧਿਆਣਾ ਅਤੇ ਮਿੰਨੀ ਹੈਂਡਬਾਲ (ਲੜਕੇ) ਪਹਿਲਾ ਸਥਾਨ ਬਠਿੰਡਾ, ਮਿੰਨੀ ਹੈਂਡਬਾਲ (ਲੜਕੀਆਂ) ਪਹਿਲਾ ਸਥਾਨ ਬਠਿੰਡਾ ਨੇ ਹਾਸਲ ਕੀਤਾ।

Advertisement

Advertisement