ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਦੇ ਮੁਕਾਬਲੇ
ਨਿੱਜੀ ਪੱਤਰ ਪੱਤਰ
ਗੁਰਾਇਆ, 17 ਦਸੰਬਰ
ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਚਲਾਈ ਜਾ ਰਹੀ 12ਵੀਂ ਐਜੂਕੇਸ਼ਨਲ ਫੁੱਟਬਾਲ ਅਤੇ ਕਬੱਡੀ ਲੀਗ ਦੇ 5ਵੇਂ ਅਤੇ 6ਵੇਂ ਪੜਾਅ ਦੇ ਫੁੱਟਬਾਲ ਮੁਕਾਬਲੇ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਸਟੇਡੀਅਮ ਵਿੱਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਬਲਵੀਰ ਸਿੰਘ ਸੰਧੂ ਰਿਟਾਇਰਡ ਡੀ.ਐੱਸ.ਪੀ., ਕੌਮਾਂਤਰੀ ਤੈਰਾਕੀ ਖਿਡਾਰੀ ਗੁਰਮੀਤ ਸਿੰਘ ਰਿਟਾਇਰਡ ਐੱਸ.ਪੀ., ਗੁਰਮਿੰਦਰ ਸਿੰਘ ਸਬ ਇੰਸਪੈਕਟਰ ਅਤੇ ਇੰਜਨੀਅਰ ਲੁਪਿੰਦਰ ਕੁਮਾਰ ਸਬ ਡਿਵੀਜਨਲ ਭੂਮੀ ਰੱਖਿਆ ਅਫ਼ਸਰ, ਜਲੰਧਰ ਮੁੱਖ ਮਹਿਮਾਨ ਵਜੋਂ ਪਹੁੰਚੇ। ਇਨ੍ਹਾਂ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਕਲੱਬ ਦੇ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ। ਲੀਗ ਦੇ ਪੰਜਵੇਂ ਪੜਾਅ ਵਿੱਚ ਉਮਰ ਵਰਗ 8 ਸਾਲ ਲੜਕਿਆਂ ਵਿੱਚ ਰੁੜਕਾ ਕਲਾਂ ਡੀ, ਰੁੜਕਾ ਕਲਾਂ ਏ ਅਤੇ ਰੁੜਕਾ ਕਲਾਂ ਸੀ ਟੀਮਾਂ ਜੇਤੂ ਰਹੀਆਂ। ਉਮਰ ਵਰਗ 10 ਸਾਲ ਲੜਕਿਆਂ ਦੀਆਂ ਟੀਮਾਂ ਵਿੱਚੋਂ ਰੁੜਕਾ ਕਲਾਂ ਸੀ ਅਤੇ ਜਮਸ਼ੇਰ ਜੇਤੂ ਰਹੇ। ਉਮਰ ਵਰਗ 12 ਸਾਲ ਲੜਕਿਆਂ ਦੀਆਂ ਟੀਮਾਂ ਵਿੱਚੋਂ ਪੂਲ ਏ ਨੇਸ਼ਟਾ, ਜਮਸ਼ੇਰ, ਚੱਕ ਮੁਗਲਾਣੀ, ਗੁਰਾਇਆ ਜੇਤੂ ਰਹੇ। ਨੇਸ਼ਟਾ ਅਤੇ ਜਮਸ਼ੇਰ, ਪੂਲ ਬੀ ਵਿੱਚ ਢੀਂਡਸਾ ਏ ਅਤੇ ਗੁਰਾਇਆ ਦਾ ਸਕੋਰ 1-1 ਨਾਲ ਬਰਾਬਰ ਰਿਹਾ। ਉਮਰ ਵਰਗ 14 ਪੂਲ ਏ ਲੜਕਿਆਂ ਵਿੱਚ ਜਮਸ਼ੇਰ, ਨੇਸ਼ਟਾ, ਪੂਲ ਬੀ ਲੜਕੇ ਢੀਂਡਸਾ ਅਤੇ ਗੁਰਾਇਆ ਜੇਤੂ ਰਹੇ। ਜਮਸ਼ੇਰ ਅਤੇ ਨੇਸ਼ਟਾ ਵਿਚਕਾਰ ਮੈਚ 1-1 ਨਾਲ ਬਰਾਬਰ ਰਿਹਾ। ਉਮਰ ਵਰਗ 18 ਸਾਲ ਲੜਕੀਆਂ ਬੁੰਡਾਲਾ ਟੀਮ ਜੇਤੂ ਰਹੀ।
ਇਸੇ ਤਰ੍ਹਾਂ ਲੀਗ ਦੇ ਛੇਵੇਂ ਪੜਾਅ ਵਿੱਚ ਉਮਰ ਵਰਗ 8 ਸਾਲ ਲੜਕਿਆਂ ਵਿੱਚੋਂ ਰੁੜਕਾ ਕਲਾਂ ਬੀ, ਰੁੜਕਾ ਕਲਾਂ ਏ ਤੇ ਜਗਤਪੁਰ ਜੇਤੂ ਰਹੀਆਂ। ਉਮਰ ਵਰਗ 12 ਸਾਲ ਲੜਕਿਆਂ ਪੂਲ ਏ ਕਡਿਆਣਾ, ਜਗਤਪੁਰ, ਅਤੇ ਬਿਲਗਾ ਟੀਮਾਂ ਜੇਤੂ ਰਹੀਆਂ। ਉਮਰ ਵਰਗ 14 ਸਾਲ ਲੜਕਿਆਂ ਵਿੱਚ ਪੂਲ ਏ ਜਗਤਪੁਰ, ਕਡਿਆਣਾ ਤੇ ਨੇਸ਼ਟਾ ਟੀਮਾਂ ਜੇਤੂ ਰਹੀਆਂ। ਇਸੇ ਤਰ੍ਹਾਂ ਪੂਲ ਬੀ ਲੜਕੇ ਵਿੱਚ ਬਿਲਗਾ ਅਤੇ ਰੁੜਕਾ ਕਲਾਂ ਏ 1-1 ਨਾਲ ਬਰਾਬਰ ਰਹੇ ਅਤੇ ਖੁਸਰੋਪੁਰ ਤੇ ਰੁੜਕਾ ਕਲਾਂ ਏ 1-1 ਨਾਲ ਬਰਾਬਰ ਰਹੇ। ਉਮਰ ਵਰਗ 16 ਸਾਲ ਵਿੱਚ ਲੜਕੇ ਪੂਲ ਬੀ ਬਿਲਗਾ, ਨੇਸ਼ਟਾ ਟੀਮ ਜੇਤੂ ਰਹੀ।