ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੱਖਿਆ ਤੇ ਸਿਹਤ ਖੇਤਰ ਸਰਕਾਰ ਦੀ ਤਰਜੀਹ: ਕੁਲਵੰਤ ਸਿੰਘ

07:05 AM Aug 01, 2023 IST
ਸੈਕਟਰ-69 ਵਿੱਚ ਕਲੀਨਿਕ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ। -ਫੋਟੋ: ਸੋਢੀ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 31 ਜੁਲਾਈ
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇੱਥੋਂ ਦੇ ਸੈਕਟਰ-69 ਵਿਖੇ ਡੈਂਟਲ ਵਰਲਡ ਕਲੀਨਿਕ ਦਾ ਉਦਘਾਟਨ ਕੀਤਾ। ਇਹ ਕਲੀਨਿਕ ਦੰਦਾਂ ਦੇ ਮਾਹਰ ਡਾਕਟਰ ਸਬਨੂਰ ਔਜਲਾ ਸੰਧੂ ਅਤੇ ਡਾ. ਆਈਨਾ ਵੱਲੋਂ ਖੋਲ੍ਹਿਆ ਗਿਆ ਹੈ। ਇਸ ਕਲੀਨਿਕ ਵਿੱਚ ਹਰ ਐਤਵਾਰ ਬਿਲਕੁਲ ਮੁਫ਼ਤ ਚੈੱਕਅਪ ਅਤੇ ਇਲਾਜ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਇਸ ਸ਼ੁਰੂਆਤ ਮੌਕੇ ਸਪੈਸ਼ਲ ਵੀਕ ਤਹਿਤ ਅੱਜ ਤੋਂ 6 ਅਗਸਤ ਤੱਕ ਚੈੱਕਅਪ ਅਤੇ ਇਲਾਜ ਲਈ ਇਸ ਨਵੇਂ ਡੈਂਟਲ ਵਰਲਡ ਕਲੀਨਿਕ ਵਿੱਚ ਆਮ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਆਮ ਲੋਕ ਇਸ ਕਲੀਨਿਕ ਵਿੱਚ ਮੈਡੀਕਲ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਪੰਜਾਬ ਦੀ ਆਪ ਸਰਕਾਰ ਦੇ ਦੋ ਤਰਜ਼ੀਹੀ ਖੇਤਰ ਹਨ। ਉਨ੍ਹਾਂ ਦੀ ਮਨੁੱਖ ਲਈ ਸਿਹਤ ਅਤੇ ਸਿੱਖਿਆ ਬਹੁਤ ਜ਼ਰੂਰੀ ਹੈ। ਅਖੀਰ ਵਿੱਚ ਡਾ. ਸਬਨੂਰ ਔਜਲਾ ਸੰਧੂ ਅਤੇ ਡਾ. ਆਈਨਾ ਨੇ ਵਿਧਾਇਕ ਕੁਲਵੰਤ ਸਿੰਘ ਅਤੇ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ।

Advertisement

Advertisement