ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ਨੂੰ ਵੰਡਣ ਦੀ ਬਜਾਏ ਸਿੱਖਿਆ ਤੇ ਰੁਜ਼ਗਾਰ ਦੇਣ ਸਿਆਸੀ ਆਗੂ: ਆਤਿਸ਼ੀ

10:23 AM Oct 28, 2024 IST
ਸਮਾਗਮ ਵਿੱਚ ਆਏ ਕਲਾਕਾਰਾਂ ਦਾ ਸਨਮਾਨ ਕਰਦੇ ਹੋਈ ਮੁੱਖ ਮੰਤਰੀ ਆਤਿਸ਼ੀ।

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਅਕਤੂਬਰ
ਇੱਥੋਂ ਦੇ ਮਹਿਰੌਲੀ ਸਥਿਤ ਇਤਿਹਾਸਕ ਜਹਾਜ਼ ਮਹਿਲ ਵਿੱਚ ਭਾਰਤੀ ਸੱਭਿਆਚਾਰ ਅਤੇ ਏਕਤਾ ਦਾ ਪ੍ਰਤੀਕ ‘ਫੂਲ ਵਾਲੋਂ ਕੀ ਸੈਰ’ ਸਮਾਰੋਹ ਕਰਵਾਇਆ ਗਿਆ। ਦੇਰ ਰਾਤ ਹੋਏ ਇਸ ਸਮਾਰੋਹ ਵਿੱਚ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਕੱਵਾਲੀਆਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ‘ਫੂਲਵਾਲੋਂ ਕੀ ਸੈਰ’ ਮਹਿਜ਼ ਇੱਕ ਜਸ਼ਨ ਨਹੀਂ ਹੈ, ਇਸ ਨੇ ਦਿੱਲੀ ਦੇ ਗੰਗਾ-ਜਮੁਨਾ ਸੱਭਿਆਚਾਰ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਲੋਕਾਂ ਨੂੰ ਏਕੇ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦਿਆਲੂ ਲੋਕਾਂ ਦਾ ਸ਼ਹਿਰ ਹੈ, ਇੱਥੇ ਲੋਕ ਆਪਸ ਵਿੱਚ ਕੰਧਾਂ ਖੜ੍ਹੀਆਂ ਨਹੀਂ ਕਰਦੇ ਸਗੋਂ ‘ਫੂਲ ਵਾਲੋਂ ਕੀ ਸੈਰ ਵਰਗੇ’ ਸਮਾਗਮਾਂ ਨਾਲ ਮਨੁੱਖਤਾ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨਫ਼ਰਤ ਦਾ ਰਾਹ ਛੱਡ ਕੇ ਮਨੁੱਖ ਨੂੰ ਮਨੁੱਖਤਾ ਨਾਲ ਜੋੜਨ ਵਾਲਾ ਇਹ ਸਮਾਗਮ ਦਿੱਲੀ ਦੀ ਏਕਤਾ ਅਤੇ ਅਨੇਕਤਾ ਦੀ ਅਸਲ ਪਛਾਣ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੇ ਦਿੱਲੀ ਦੀ ਸੈਂਕੜੇ ਸਾਲ ਪੁਰਾਣੀ ਰਵਾਇਤ ਨੂੰ ਜਿਊਂਦਾ ਰੱਖਿਆ ਹੈ। ਆਪਣੇ ਬਚਪਨ ਦੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ, ‘‘ਮੈਂ ਦਿੱਲੀ ਵਿੱਚ ਵੱਡੀ ਹੋਈ ਹਾਂ। ਮੇਰੇ ਮਾਤਾ-ਪਿਤਾ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ, ਅਸੀਂ ਦਿੱਲੀ ਯੂਨੀਵਰਸਿਟੀ ਕੈਂਪਸ ਵਿੱਚ ਰਹਿੰਦੇ ਸੀ। ਉੱਥੇ ਸਾਰੇ ਇਕੱਠੇ ਤਿਉਹਾਰ ਮਨਾਉਂਦੇ ਸਨ, ਇਸ ਲਈ ਬਚਪਨ ਵਿੱਚ ਮੇਰੇ ਲੰਬੇ ਸਮੇਂ ਤੱਕ ਇਹ ਦੇਖਿਆ ਸੀ ਕਿ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰੇ ਵੱਲੋਂ ਤਿਉਹਾਰ ਮਨਾਏ ਜਾਂਦੇ ਸਨ।’’ ਦਿੱਲੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਦਿੱਲੀ ਦੇ ਲੋਕ ਦਿਆਲੂ ਹਨ ਅਤੇ ਆਪਸ ਵਿੱਚ ਦੀਵਾਰ ਨਹੀਂ ਬਣਾਉਂਦੇ’’।
ਉਨ੍ਹਾਂ ਕਿਹਾ “ਇਹ ਦੁੱਖ ਦੀ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ, ਲੋਕਾਂ ਨੂੰ ਇੱਕ ਦੂਜੇ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦੌਰਾਨ ਆਤਿਸ਼ੀ ਨੇ ਸਮਾਜ ਵਿੱਚ ਏਕਤਾ ਨੂੰ ਵਧਾਉਣ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਆਤਿਸ਼ੀ ਨੇ ਲੋਕਾਂ ਵਿੱਚ ਵੰਡ ਪਾਉਣ ਵਾਲੇ ਸਿਆਸਤਦਾਨਾਂ ਨੂੰ ਸਿੱਖਿਆ, ਸਿਹਤ ਸੰਭਾਲ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ’ਤੇ ਧਿਆਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਥਾਨਕ ਵਿਧਾਇਕ ਸੋਮਨਾਥ ਭਾਰਤੀ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਦਰਸ਼ਕਾਂ ਨੇ ਕੱਵਾਲਾਂ ਦੀਆਂ ਕੱਵਾਲੀਆਂ ਸੁਣੀਆਂ।

Advertisement

Advertisement