For the best experience, open
https://m.punjabitribuneonline.com
on your mobile browser.
Advertisement

ਈਡੀ ਕੇਜਰੀਵਾਲ ਦੇ ਫੋਨ ’ਚੋਂ ਆਪ ਦੀ ਲੋਕ ਸਭਾ ਚੋਣਾਂ ਬਾਰੇ ਰਣਨੀਤੀ ਦੀ ਜਾਣਕਾਰੀ ਲੈਣਾ ਚਾਹੁੰਦੀ ਹੈ: ਆਤਿਸ਼ੀ

11:47 AM Mar 29, 2024 IST
ਈਡੀ ਕੇਜਰੀਵਾਲ ਦੇ ਫੋਨ ’ਚੋਂ ਆਪ ਦੀ ਲੋਕ ਸਭਾ ਚੋਣਾਂ ਬਾਰੇ ਰਣਨੀਤੀ ਦੀ ਜਾਣਕਾਰੀ ਲੈਣਾ ਚਾਹੁੰਦੀ ਹੈ  ਆਤਿਸ਼ੀ
Advertisement

ਨਵੀਂ ਦਿੱਲੀ, 29 ਮਾਰਚ
ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਆਤਿਸ਼ੀ ਨੇ ਅੱਜ ਦੋਸ਼ ਲਾਇਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਭਾਜਪਾ ਦੇ ਸਿਆਸੀ ਹਥਿਆਰ ਵਾਂਗ ਕੰਮ ਕਰ ਰਿਹਾ ਹੈ ਅਤੇ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਫ਼ੋਨ ਲੈ ਕੇ  ਆਪ ਦੀ ਲੋਕ ਸਭਾ ਚੋਣਾਂ ਦੀ ਰਣਨੀਤੀ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ। ਇੱਥੇ ਪ੍ਰੈੱਸ ਕਾਨਫਰੰਸ ਵਿੱਚ ਆਤਿਸ਼ੀ ਨੇ ਦੋਸ਼ ਲਾਇਆ ਕਿ ਈਡੀ ਵੱਲੋਂ ਕੇਜਰੀਵਾਲ ਦੇ ਮੋਬਾਈਲ ਫੋਨ ਦੀ ਜਾਂਚ ਕਰਨ ’ਤੇ ਜ਼ੋਰ ਦੇਣਾ ਸਾਬਤ ਕਰਦਾ ਹੈ ਕਿ ਇਹ ਏਜੰਸੀ ਭਾਜਪਾ ਦੇ ‘ਸਿਆਸੀ ਹਥਿਆਰ’ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮੋਬਾਈਲ ਫ਼ੋਨ ਕੁਝ ਮਹੀਨੇ ਪੁਰਾਣਾ ਹੈ ਅਤੇ ਇਹ ਉਦੋਂ ਨਹੀਂ ਸੀ ਜਦੋਂ ਆਬਕਾਰੀ ਨੀਤੀ ਬਣਾਈ ਅਤੇ ਲਾਗੂ ਕੀਤੀ ਗਈ ਸੀ।

Advertisement

Advertisement
Author Image

Advertisement
Advertisement
×