ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਵਾਈਐੱਸਆਰਸੀਪੀ ਦੇ ਸਾਬਕਾ ਸੰਸਦ ਮੈਂਬਰ ਸੱਤਿਆਨਾਰਾਇਣ ਖ਼ਿਲਾਫ਼ ਛਾਪੇ ਮਾਰੇ
01:01 PM Oct 19, 2024 IST
Advertisement
ਹੈਦਰਾਬਾਦ, 19 ਅਕਤੂਬਰ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿੱਚ ਸ਼ਨਿਚਰਵਾਰ ਨੂੰ ਆਂਧਰਾ ਪ੍ਰਦੇਸ਼ ਵਿੱਚ ਵਾਈਐੱਸਆਰ ਕਾਂਗਰਸ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਅਤੇ ਤੇਲਗੂ ਫਿਲਮ ਨਿਰਮਾਤਾ ਐੱਮਵੀਵੀ ਸੱਤਿਆਨਾਰਾਇਣ ਤੇ ਕੁਝ ਹੋਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੰਘੀ ਜਾਂਚ ਏਜੰਸੀ ਦੇ ਅਧਿਕਾਰੀ ਵਿਸ਼ਾਖਾਪਟਨਮ ਸਣੇ ਘੱਟੋ-ਘੱਟ ਪੰਜ ਥਾਵਾਂ ’ਤੇ ਛਾਪੇ ਮਾਰੇ। ਮਨੀ ਲਾਂਡਰਿੰਗ ਦਾ ਇਹ ਮਾਮਲਾ ਸਰਕਾਰੀ ਜ਼ਮੀਨ ’ਤੇ ਕਥਿਤ ਤੌਰ ’ਤੇ ਕਬਜ਼ਾ ਕਰਨ ਨਾਲ ਜੁੜੇ ਇਕ ਮਾਮਲੇ ’ਚ ਸੱਤਿਆਨਾਰਾਇਣ ਤੇ ਹੋਰਾਂ ਖ਼ਿਲਾਫ਼ ਦਰਜ ਸੂਬੇ ਦੀ ਪੁਲੀਸ ਦੀ ਇਕ ਐੱਫਆਈਆਰ ਨਾਲ ਪੈਦਾ ਹੋਇਆ ਹੈ। ਸੱਤਿਆਨਾਰਾਇਣ ਨੇ ਵਾਈਐੱਸਆਰਸੀਪੀ ਦੀ ਟਿਕਟ ’ਤੇ ਵਿਸ਼ਾਖਾਪਟਨਮ ਸੀਟ ਤੋਂ 2004 ਦੀ ਲੋਕ ਸਭਾ ਚੋਣ ਲੜੀ ਸੀ ਪਰ ਉਹ ਹਾਰ ਗਿਆ ਸੀ। ਉਸ ਨੇ ਕਈ ਤੇਲਗੂ ਫਿਲਮਾਂ ਦਾ ਨਿਰਮਾਣ ਕੀਤਾ ਹੈ। -ਪੀਟੀਆਈ
Advertisement
Advertisement
Advertisement