ਈਡੀ ਨੇ ਸ਼ੇਖ ਸ਼ਾਹਜਹਾਂ ਨੂੰ ਹਿਰਾਸਤ ’ਚ ਲਿਆ
07:55 AM Mar 31, 2024 IST
ਕੋਲਕਾਤਾ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਮੁਅੱਤਲ ਆਗੂ ਸ਼ੇਖ ਸ਼ਾਹਜਹਾਂ ਨੂੰ ਚਾਰ ਘੰਟਿਆਂ ਦੀ ਪੁੱਛਗਿੱਛ ਮਗਰੋਂ ਅੱਜ ਹਿਰਾਸਤ ਵਿੱਚ ਲੈ ਲਿਆ ਹੈ। ਉਹ ਪੱਛਮੀ ਬੰਗਾਲ ਦੇ ਸੰਦੇਸ਼ਖਲੀ ਵਿੱਚ 5 ਜਨਵਰੀ ਨੂੰ ਈਡੀ ਤੇ ਸੀਏਪੀਐੱਫ ਟੀਮਾਂ ’ਤੇ ਹਮਲੇ ਦੇ ਮਾਮਲੇ ਵਿੱਚ ਕਥਿਤ ਮੁੱਖ ਸਾਜ਼ਿਸ਼ਘਾੜਾ ਹੈ। ਸੂਬੇ ਵਿੱਚ ਬਹੁ-ਕਰੋੜੀ ਰਾਸ਼ਨ ਵੰਡ ਮਾਮਲੇ ਵਿੱਚ ਈਡੀ ਦੀ ਟੀਮ ਨੇ ਸਥਾਨਕ ਅਦਾਲਤ ਦੇ ਆਦੇਸ਼ਾਂ ’ਤੇ ਅੱਜ ਦੁਪਹਿਰ ਬਾਅਦ ਨਾਰਥ 24 ਪਰਗਨਾ ਜ਼ਿਲ੍ਹੇ ਦੀ ਬਸ਼ੀਰਹਾਟ ਸਬ-ਜੇਲ੍ਹ ਵਿੱਚ ਸ਼ਾਹਜਹਾਂ ਤੋਂ ਪੁੱਛਗਿੱਛ ਕੀਤੀ। ਈਡੀ ਨੇ ਚਾਰ ਘੰਟਿਆਂ ਦੀ ਪੁੱਛਗਿੱਛ ਦੌਰਾਨ ਕਥਿਤ ਸਹਿਯੋਗ ਨਾ ਦੇਣ ਮਗਰੋਂ ਉਸ ਨੂੰ ਹਿਰਾਸਤ ਵਿੱਚ ਲੈਣ ਦਾ ਫ਼ੈਸਲਾ ਕੀਤਾ। ਜ਼ਿਕਰਯੋਗ ਹੈ ਕਿ ਬਸ਼ੀਰਹਾਟ ਜ਼ਿਲ੍ਹਾ ਪੁਲੀਸ ਨੇ ਸ਼ਾਹਜਹਾਂ ਨੂੰ ਸੁਰੱਖਿਆ ਅਧਿਕਾਰੀਆਂ ’ਤੇ ਹਮਲੇ ਦੇ ਦੋਸ਼ ਹੇਠ ਫਰਵਰੀ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਉਸ ਨੂੰ ਸੀਆਈਡੀ ਹਵਾਲੇ ਕੀਤਾ ਗਿਆ। ਉਸ ਤੋਂ ਸੀਬੀਆਈ ਵੀ ਪੁੱਛਗਿੱਛ ਕਰ ਚੁੱਕੀ ਹੈ। -ਆਈਏਐੱਨਐੱਸ
Advertisement