ਈਡੀ ਵੱਲੋਂ ਚਿਟ ਫੰਡ ਘੁਟਾਲੇ ਵਿੱਚ ਪੰਜਾਬ ਸਣੇ ਹੋਰ ਕਈ ਸੂਬਿਆਂ ’ਚ ਛਾਪੇ
06:59 AM Oct 05, 2024 IST
ਨਵੀਂ ਦਿੱਲੀ, 4 ਅਕਤੂਬਰ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚਿਟ ਫੰਡ ਘੁਟਾਲੇ ’ਚ ਅੱਜ ਪੰਜਾਬ, ਕੋਲਕਾਤਾ, ਦਿੱਲੀ ਅਤੇ ਮੁੰਬਈ ’ਚ ਕਈ ਥਾਵਾਂ ’ਤੇ ਛਾਪੇ ਮਾਰੇ। ਇਸ ਮਾਮਲੇ ਨਾਲ ਜੁੜੇ ਸੂਤਰਾਂ ਮੁਤਾਬਕਾਂ ਜਾਂਚ ਏਜੰਸੀ ਵੱਲੋਂ ਪੰਜਾਬ, ਕੋਲਕਾਤਾ, ਦਿੱਲੀ ਅਤੇ ਮੁੰਬਈ ’ਚ ਦੋ ਦਰਜਨ ਤੋਂ ਵਧ ਥਾਵਾਂ ’ਤੇ ਕਾਰਵਾਈ ਕੀਤੀ ਗਈ ਹੈ। ਚਿਟ ਫੰਡ ਘੁਟਾਲੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਈਡੀ ਨੇ ਪੰਜਾਬ ਅਤੇ ਪੱਛਮੀ ਬੰਗਾਲ ਨਾਲ ਸਬੰਧਤ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਸਮਝਿਆ ਜਾ ਰਿਹਾ ਹੈ ਕਿ ਚਿਟ ਫੰਡ ਕੰਪਨੀਆਂ ਨੇ ਨਿਵੇਸ਼ਕਾਂ ਤੋਂ ਪੈਸੇ ਲੈਣ ਮਗਰੋਂ ਉਸ ਦੀ ਮਿਆਦ ਪੁੱਗਣ ’ਤੇ ਜਮਾਂ ਕੁੱਲ ਰਾਸ਼ੀ ਨਹੀਂ ਮੋੜੀ ਅਤੇ ਇਕੱਤਰ ਕੀਤਾ ਪੈਸਾ ਆਪਣੇ ਨਿੱਜੀ ਲਾਹੇ ਤੇ ਹੋਰ ਲਾਭਪਾਤਰੀਆਂ ਹਵਾਲੇ ਕਰ ਦਿੱਤਾ ਸੀ। -ਏਐੱਨਆਈ
Advertisement
Advertisement