For the best experience, open
https://m.punjabitribuneonline.com
on your mobile browser.
Advertisement

ਈਸਟਰ ਪਿਆਰ ਅਤੇ ਦਇਆ ਦਾ ਪ੍ਰਤੀਕ: ਮੁਰਮੂ

08:21 AM Mar 31, 2024 IST
ਈਸਟਰ ਪਿਆਰ ਅਤੇ ਦਇਆ ਦਾ ਪ੍ਰਤੀਕ  ਮੁਰਮੂ
Advertisement

ਨਵੀਂ ਦਿੱਲੀ, 30 ਮਾਰਚ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਦੇਸ਼ ਵਾਸੀਆਂ ਨੂੰ ਈਸਟਰ ਦੀ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਸਮਾਜ ਵਿੱਚ ਪਿਆਰ ਤੇ ਸਦਭਾਵਨਾ ਫੈਲਾਉਣ ਤੇ ਦੇਸ਼ ਦੇ ਵਿਕਾਸ ’ਚ ਯੋਗਦਾਨ ਪਾਉਣ ਲਈ ਆਖਿਆ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਈਸਟਰ ਦੀ ਪੂਰਬਲੀ ਸ਼ਾਮ ਨੂੰ ਆਪਣੇ ਸੁਨੇਹੇ ’ਚ ਉਨ੍ਹਾਂ ਕਿਹਾ, ‘‘ਇਹ ਤਿਉਹਾਰ ਈਸਾ ਮਸੀਹ ਦੇ ਮੁੜ ਜਿਊਂਦੇ ਹੋਣ ਦੇ ਸਬੰਧ ’ਚ ਮਨਾਇਆ ਜਾਂਦਾ ਹੈ ਅਤੇ ਇਹ ਪਿਆਰ ਤੇ ਦਇਆ ਦਾ ਪ੍ਰਤੀਕ ਹੈ। ਈਸਟਰ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਸੱਚ ਸਦੀਵੀ ਹੈ ਤੇ ਇਹ ਸਾਨੂੰ ਤਿਆਗ ਅਤੇ ਮੁਆਫ਼ੀ ਦਾ ਰਾਹ ਦਿਖਾਉਂਦਾ ਹੈ। ਈਸਾ ਮਸੀਹ ਦੀਆਂ ਸਿੱਖਿਆਵਾਂ ਸਾਨੂੰ ਸ਼ਾਂਤੀ ਅਤੇ ਸਦਭਾਵਨਾ ਦੇ ਰਾਹ ’ਤੇ ਤੋਰਦੀਆਂ ਹਨ।’’ ਉਨ੍ਹਾਂ ਆਖਿਆ, ‘‘ਆਓ, ਅਸੀਂ ਈਸਾ ਮਸੀਹ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਆਪਣੇ ਸਮਾਜ ਵਿੱਚ ਪਿਆਰ ਅਤੇ ਆਪਣੇ ਦੇਸ਼ ਦੇ ਵਿਕਾਸ ’ਚ ਯੋਗਦਾਨ ਪਾਈਏ।’’ ਬਿਆਨ ਮੁਤਾਬਕ ਰਾਸ਼ਟਰਪਤੀ ਮੁਰਮੂ ਨੇ ਭਾਰਤ ਅਤੇ ਵਿਦੇਸ਼ਾਂ ’ਚ ਰਹਿੰਦੇ ਸਾਰੇ ਨਾਗਰਿਕਾਂ ਖਾਸਕਰ ਈਸਾਈ ਭਾਈਚਾਰੇ ਨੂੰ ਈਸਟਰ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×