ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਈ-ਰਿਕਸ਼ਾ ਚਲਾਉਣ ਵਾਲੇ ਵਿਅਕਤੀ ਦਾ ਕਤਲ

06:46 AM Jun 18, 2024 IST

ਮਕਬੂਲ ਅਹਿਮਦ
ਕਾਦੀਆਂ, 17 ਜੂਨ
ਸੇਖਵਾਂ ਪੁਲੀਸ ਨੇ ਕਤਲ ਕੇਸ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਕ ਰਣਜੀਤ ਪਾਲ ਵਾਸੀ ਬਾਬੇ ਬੂਆ ਵਾਲੀ ਗਲੀ, ਗਾਂਧੀ ਕੈਂਪ ਬਟਾਲਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਭਰਾ ਪਰਮਜੀਤ ਸਿੰਘ ਉਰਫ਼ ਪੰਮਾ (41) ਈ-ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਬੀਤੀ 15 ਜੂਨ ਨੂੰ ਸਵੇਰੇ ਕਰੀਬ 11:30 ਵਜੇ ਉਸ ਦੇ ਭਰਾ ਕੋਲ ਇੱਕ ਨੌਜਵਾਨ ਆਇਆ ਜਿਸ ਨੇ ਪਿੰਡ ਲੋਹ ਚੱਪ ਨਹਿਰ ਕਿਨਾਰੇ ਸਾਮਾਨ ਲੈ ਕੇ ਆਉਣ-ਜਾਣ ਦਾ 250 ਰੁਪਏ ਕਿਰਾਇਆ ਤੈਅ ਕੀਤਾ ਅਤੇ ਉਸ ਦੇ ਭਰਾ ਨੂੰ ਨਾਲ ਲੈ ਕੇ ਚਲਾ ਗਿਆ। ਜਦੋਂ ਉਸ ਦਾ ਭਰਾ ਦੇਰ ਸ਼ਾਮ ਤੱਕ ਨਾ ਆਇਆ ਤੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਗਲੀ ਦੇ ਐੱਮਸੀ ਹੀਰਾ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਪਿੰਡ ਲੋਹ ਚੱਪ ਵਿੱਚ ਕਿਸੇ ਨਿੱਜੀ ਕੰਮ ਲਈ ਜਾ ਰਹੇ ਹਨ। ਇਸ ਦੌਰਾਨ ਐੱਮਸੀ ਹੀਰਾ ਲਾਲ ਨੇ ਦੇਖਿਆ ਕਿ ਦੁਪਹਿਰ ਕਰੀਬ 12:30 ਵਜੇ ਪਰਮਜੀਤ ਸਿੰਘ ਪਿੰਡ ਤਲਵੰਡੀ ਝੂੰਗਲਾ ਤੋਂ ਲੋਹ ਚੱਪ ਵੱਲ ਜਾ ਰਿਹਾ ਸੀ ਅਤੇ ਉਸ ਦੇ ਪਿੱਛੇ ਇੱਕ ਨੌਜਵਾਨ ਬਤੌਰ ਸਵਾਰੀ ਬੈਠਾ ਹੋਇਆ ਸੀ। ਪਿੱਛੇ ਬੈਠਾ ਨੌਜਵਾਨ ਅੱਧੇ ਘੰਟੇ ਬਾਅਦ ਉਹੀ-ਈ ਰਿਕਸ਼ਾ ਚਲਾ ਕੇ ਵਾਪਸ ਆ ਰਿਹਾ ਸੀ ਜਦਕਿ ਪਰਮਜੀਤ ਸਿੰਘ ਰਿਕਸ਼ੇ ਵਿੱਚ ਮੌਜੂਦ ਨਹੀਂ ਸੀ। ਰਣਜੀਤ ਪਾਲ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਉਸਦੇ ਭਰਾ ਦਾ ਕਤਲ ਜਰਮਨਜੀਤ ਸਿੰਘ ਨੇ ਕਰ ਕੇ ਲਾਸ਼ ਕਿਤੇ ਖੁਰਦ ਬੁਰਦ ਕਰ ਦਿੱਤੀ ਹੈ। ਸੇਖਵਾਂ ਪੁਲੀਸ ਨੇ ਇਸ ਸਬੰਧੀ ਸੇਖਵਾਂ ਥਾਣੇ ’ਚ ਕੇਸ ਦਰਜ ਕਰ ਲਿਆ ਹੈ। ਪਰਮਜੀਤ ਸਿੰਘ ਪੰਮਾ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

Advertisement
Advertisement