For the best experience, open
https://m.punjabitribuneonline.com
on your mobile browser.
Advertisement

ਡੁਸੂ ਚੋਣ: ਐੱਨਐੱਸਯੂਆਈ ਦਾ ਸੱਤ ਸਾਲ ਮਗਰੋਂ ਯੂਨੀਅਨ ’ਤੇ ਕਬਜ਼ਾ

07:11 AM Nov 26, 2024 IST
ਡੁਸੂ ਚੋਣ  ਐੱਨਐੱਸਯੂਆਈ ਦਾ ਸੱਤ ਸਾਲ ਮਗਰੋਂ ਯੂਨੀਅਨ ’ਤੇ ਕਬਜ਼ਾ
ਨਵੀਂ ਦਿੱਲੀ ਵਿੱਚ ਡੁਸੂ ਦੇ ਐੱਨਐੱਸਯੂਆਈ ਦੇ ਨਵੇਂ ਚੁਣੇ ਪ੍ਰਧਾਨ ਰੌਣਕ ਖੱਤਰੀ, ਜਨਰਲ ਸਕੱਤਰ ਬਣੇ ਲੋਕੇਸ਼ ਚੌਧਰੀ ਅਤੇ ਹੋਰ ਖੁਸ਼ੀ ਮਨਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 25 ਨਵੰਬਰ
ਕਾਂਗਰਸ ਪਾਰਟੀ ਦੀ ਵਿਦਿਆਰਥੀ ਇਕਾਈ ‘ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ’ (ਐੱਨਐੱਸਯੂਆਈ) ਨੇ ਦਿੱਲੀ ਵਿਸ਼ਵ ਵਿਦਿਆਲਿਆ ਵਿਦਿਆਰਥੀ ਯੂਨੀਅਨ (ਡੁਸੂ) ਵਿੱਚ ਸੱਤ ਸਾਲ ਬਾਅਦ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ ਹੈ। ਐੱਨਐੱਸਯੂਆਈ ਦੇ ਰੌਣਕ ਖੱਤਰੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨਾਲ ਸਬੰਧੀ ਰਿਸ਼ਭ ਚੌਧਰੀ ਨੂੰ 1300 ਤੋਂ ਵੱਧ ਵੋਟਾਂ ਨਾਲ ਹਰਾਇਆ। ਖੱਤਰੀ ਨੂੰ 20,207 ਵੋਟਾਂ ਪ੍ਰਾਪਤ ਹੋਈਆਂ ਜਦੋਕਿ ਚੌਧਰੀ ਨੂੰ 18,864 ਵੋਟਾਂ ਮਿਲੀਆਂ।
ਵੋਟਾਂ ਦਾ ਨਤੀਜਾ ਆਉਣ ਮਗਰੋਂ ਐੱਨਐੱਸਯੂਆਈ ਦੇ ਵਰਕਰ ਅਤੇ ਪ੍ਰਸੰਸਕ ਇਕੱਠੇ ਹੋ ਗਏ। ਉਨ੍ਹਾਂ ਇਸ ਦੌਰਾਨ ਮਿਲ ਕੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਨੇ ਜਿੱਤ ਦੀ ਖੁਸ਼ੀ ਵਿੱਚ ਭੰਗੜਾ ਪਾਇਆ। ਐੱਨਐੱਸਯੂਆਈ ਨੇ ਦੋ ਮੁੱਖ ਅਹੁਦਿਆਂ ’ਤੇ ਜਿੱਤ ਹਾਸਲ ਕੀਤੀ ਜਦੋਂਕਿ ਏਬੀਵੀਪੀ ਨੇ ਉਪ ਪ੍ਰਧਾਨ ਅਤੇ ਸਕੱਤਰ ਦੇ ਅਹੁਦੇ ’ਤੇ ਜਿੱਤ ਹਾਸਲ ਕੀਤੀ। ਏਬੀਵੀਪੀ ਦੇ ਉਪ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਭਾਨੂੰ ਪ੍ਰਤਾਪ ਸਿੰਘ ਨੂੰ 24,166 ਵੋਟਾਂ ਮਿਲੀਆਂ ਜਦੋਂਕਿ ਐੱਨਐੱਸਯੂਆਈ ਦੇ ਯਸ਼ ਨਾਂਦਲ ਨੂੰ 15,404 ਵੋਟਾਂ ਮਿਲੀਆਂ। ਸਕੱਤਰ ਦੇ ਅਹੁਦੇ ਲਈ ਮਿਤਵਿੰਦਾ ਕਰਨਵਾਲ ਨੇ 16,703 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਐੱਨਐੱਸਯੂਆਈ ਦੀ ਨਮਰਤਾ ਜੈਫ਼ ਮੀਨਾ ਨੂੰ ਹਰਾਇਆ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement