ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਮਨਾਇਆ

11:52 AM Oct 13, 2024 IST
ਪਿੰਡ ਭੋਆ ਵਿੱਚ ਮੇਘਨਾਦ, ਕੁੰਭਕਰਨ ਅਤੇ ਰਾਵਣ ਦੇ ਪੁਤਲਿਆਂ ਨੂੰ ਲਾਈ ਹੋਈ ਅੱਗ।

ਹਤਿੰਦਰ ਮਹਿਤਾ
ਜਲੰਧਰ, 12 ਅਕਤੂਬਰ
ਸ਼ਹਿਰ ਵਿੱਚ ਅੱਜ ਵੱਖ-ਵੱਖ ਥਾਈਂ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇੱਥੇ ਮੁੱਖ ਸਮਾਗਮ ਬਾਲਟਨ ਪਾਰਕ ਵਿੱਚ ਹੋਇਆ ਜਿੱਥੇ 146 ਸਾਲ ਪੁਰਾਣੀ ਰਾਮਲੀਲਾ ਕਮੇਟੀ ਮੰਦਰ ਨੌਹਰੀਆ ਨੇ ਆਪਣਾ ਪ੍ਰੋਗਰਾਮ ਕੀਤਾ। ਇਸੇ ਤਰ੍ਹਾਂ ਸ੍ਰੀ ਦੇਵੀ ਤਾਲਾਬ ਮੰਦਰ ਵਿੱਚ ‘ਮਾਂ ਕਾਲੀ ਮੰਦਰ’ ਦੇ ਖੁੱਲ੍ਹਣ ਨਾਲ ਜਸ਼ਨਾਂ ’ਚ ਹੋਰ ਵਾਧਾ ਹੋਇਆ। ਇਹ ਮੰਦਰ ਸਾਰਾ ਸਾਲ ਬੰਦ ਰਹਿੰਦਾ ਹੈ ਤੇ ਸ਼ਰਧਾਲੂਆਂ ਨੂੰ ਸਿਰਫ਼ ਦਸਹਿਰੇ ’ਤੇ ਹੀ ਦਰਸ਼ਨ ਕਰਨ ਦਾ ਵਿਸ਼ੇਸ਼ ਮੌਕਾ ਮਿਲਦਾ ਹੈ। ਇਸ ਸਾਲ ਮਹਾਕਾਲੀ ਮੰਦਰ ਦਸਹਿਰਾ ਕਮੇਟੀ ਵੱਲੋਂ ਸਾਈ ਦਾਸ ਸਕੂਲ ਦੇ ਮੈਦਾਨ ਵਿੱਚ ਵਿਸ਼ਾਲ ਪੁਤਲੇ ਬਣਾਏ ਗਏ। ਕ੍ਰਮਵਾਰ 100, 90 ਅਤੇ 80 ਫੁੱਟ ਉੱਚੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੇ ਖ਼ਾਸ ਧਿਆਨ ਖਿੱਚਿਆ। ਇਸ ਤੋਂ ਇਲਾਵਾ ਮਾਡਲ ਹਾਊਸ, ਸੈਂਟਰਲ ਟਾਊਨ, ਆਦਰਸ਼ ਨਗਰ, ਫਰੈਂਡਜ਼ ਕਲੋਨੀ, ਕੀਰਤੀ ਨਗਰ, ਭਾਰਗਵ ਕੈਂਪ, ਗਾਂਧੀ ਕੈਂਪ, ਸਤਨਾਮ ਨਗਰ, ਜਲੰਧਰ ਕੈਂਟ ਅਤੇ ਬੇਅੰਤ ਸਿੰਘ ਪਾਰਕ, ਆਦਮਪੁਰ, ਅਲਾਵਲਪੁਰ, ਨਕੋਦਰ, ਮਹਿਤਪੁਰ, ਨੂਰਮਹਿਲ ਸਣੇ ਕਈ ਇਲਾਕਿਆਂ ਵਿੱਚ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ’ਚ ਕਰੀਬ 1,000 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ।
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਅੰਮ੍ਰਿਤਸਰ ਦੇ ਵੱਖ-ਵੱਖ ਹਿਸਿਆਂ ਵਿੱਚ ਅੱਜ ਧੂਮਧਾਮ ਨਾਲ ਦਸਹਿਰਾ ਮਨਾਇਆ ਗਿਆ। ਦੁਰਗਿਆਣਾ ਮੰਦਰ ਕਮੇਟੀ ਅਤੇ ਪੰਚ ਰਤਨ ਕ੍ਰਿਸ਼ਨ ਮੰਦਰ ਕਮੇਟੀ ਨਰਾਇਣਗੜ੍ਹ ਛੇਹਰਟਾ ਵਲੋਂ ਕਰਵਾਏ ਸਮਾਗਮ ’ਚ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਬੁਰਾਈ ਨੂੰ ਤਿਆਗ ਕੇ ਚੰਗਿਆਈ ਨੂੰ ਅਪਣਾਉਣਾ ਚਾਹੀਦਾ ਹੈ। ਇਸੇ ਦੌਰਾਨ ਸੰਸਦ ਮੈਂਬਰ ਗੁਰਜੀਤ ਔਜਲਾ ਵੱਲੋਂ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦੀ ਅਗਵਾਈ ’ਚ ਵੇਰਕਾ ਹਲਕੇ ’ਚ ਕਰਵਾਏ ਸਮਾਗਮ ਵਿੱਚ ਸ਼ਮੂਲ਼ੀਅਤ ਕੀਤੀ ਗਈ। ਇਸ ਦੌਰਾਨ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਵੀ ਫੂਕੇ ਗਏ।
ਫਗਵਾੜਾ (ਜਸਬੀਰ ਸਿੰਘ ਚਾਨਾ): ਫਗਵਾੜਾ ’ਚ ਦਸਹਿਰੇ ਦਾ ਤਿਉਹਾਰ ਵੱਖ-ਵੱਖ ਥਾਵਾਂ ’ਤੇ ਮਨਾਇਆ ਗਿਆ। ਸ਼ਹਿਰ ’ਚ ਹਨੂਮਾਨਗੜ੍ਹੀ, ਹਦੀਆਬਾਦ, ਰੋੜਿਆਂ ਵਾਲਾ ਤਲਾਅ, ਬਾਬਾ ਗਧੀਆ, ਉਂਕਾਰ ਨਗਰ ਆਦਿ ਇਲਾਕਿਆਂ ’ਚ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ‘ਆਪ’ ਬੁਲਾਰੇ ਹਰਜੀ ਮਾਨ, ਆਸ਼ੂ ਸਾਂਪਲਾ, ਰਣਜੀਤ ਸਿੰਘ ਸ਼ਾਮਲ ਹੋਏ।
ਤਰਨ ਤਾਰਨ (ਗੁਰਬਖਸ਼ਪੁਰੀ): ਤਰਨ ਤਾਰਨ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਦਸਹਿਰਾ ਮਨਾਇਆ ਗਿਆ। ਦਸਹਿਰਾ ਗਰਾਊਂਡ ਵਿੱਚ ਰਾਵਣ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਦਿਖਾਈ| ਅੱਜ ਸ਼ਹਿਰ ਦੇ ਬਾਜ਼ਾਰਾਂ ਵਿੱਚ ਲੋਕਾਂ ਵੱਲੋਂ ਖਾਣ-ਪੀਣ ਦੀਆਂ ਵਸਤਾਂ ਖ਼ਰੀਦਣ ਲਈ ਭੀੜ ਲੱਗੀ ਰਹੀ। ਪੱਟੀ ਵਿੱਚ ਪੁਤਲਿਆਂ ਨੂੰ ਅੱਗ ਲਗਾਉਣ ਦੀ ਰਸਮ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਅਦਾ ਕੀਤੀ ਗਈ| ਚੋਹਲਾ ਸਾਹਿਬ ਵਿੱਚ ਪੁਤਲਿਆਂ ਨੂੰ ਅੱਗ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਦਿਖਾਈ| ਇਹ ਤਿਉਹਾਰ ਜ਼ਿਲ੍ਹੇ ਦੇ ਕਸਬਾ ਖੇਮਕਰਨ ਤੇ ਫ਼ਤਹਿਬਾਦ ਵਿੱਚ ਵੀ ਰਾਵਣ ਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ|
ਕਾਦੀਆਂ (ਮਕਬੂਲ ਅਹਿਮਦ): ਇੱਥੇ ਨੌਜਵਾਨ ਦਸਹਿਰਾ ਕਮੇਟੀ ਕਾਦੀਆਂ ਵੱਲੋਂ ਖਾਲਸਾ ਸਕੂਲ ਦੇ ਗਰਾਊਂਡ ਵਿੱਚ ਦਸਹਿਰਾ ਮਨਾਇਆ ਗਿਆ। ਇਸ ਮੌਕੇ ਮਸ਼ਹੂਰ ਕਲਾਕਾਰ ਅਤਰੋ-ਚਤਰੋ, ਗਾਇਕ ਮਨਜੀਤ ਕੋਟਲਾ ਅਤੇ ਹਰਿੰਦਰ ਕੋਟਲਾ ਨੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਆਈਟੀਆਈ ਕਾਦੀਆਂ ਦੇ ਮੈਦਾਨ ਵਿੱਚ ਕੋਸ਼ਲ ਨੰਦਾ ਡਰਾਮਾ ਕਲੱਬ ਵੱਲੋਂ ਦਸਹਿਰਾ ਮਨਾਇਆ ਗਿਆ। ਇਸ ਵਿੱਚ ਮਿਨੀ ਗਰੇਵਾਲ ਨੇ ਆਪਣੇ ਗੀਤਾਂ ਨਾਲ ਸਮਾਂ ਬੰਨ੍ਹਿਆ। ਇਸ ਮੌਕੇ ਗੁਰਇਕਬਾਲ ਸਿੰਘ ਮਾਹਲ, ਜੁਗਿੰਦਰਪਾਲ ਨੰਦੂ, ਕੁਲਵਿੰਦਰ ਕੌਰ, ਨਿੱਕ ਪ੍ਰਭਾਕਰ, ਗੁਰਦਿਲਬਾਕ ਸਿੰਘ ਮਾਹਲ, ਗਗਨਦੀਪ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ’ਚ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ‘ਆਪ’ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਸ ਦੌਰਾਨ ਰਾਮ ਚੰਦਰ ਦੇ ਜੀਵਨ ਨਾਲ ਸਬੰਧਤ ਝਾਕੀਆ ਸਜਾਈ ਸਜਾਈਆਂ ਗਈਆਂ। ਸ਼ਾਮ ਨੂੰ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਇੱਥੇ ਮਿੱਲ ਗਰਾਊਂਡ ਵਿੱਚ ਦਸਹਿਰਾ ਕਮੇਟੀ ਧਾਰੀਵਾਲ ਵੱਲੋਂ ਦਸਹਿਰਾ ਮਨਾਇਆ ਗਿਆ| ਇਸ ਦੌਰਾਨ ਧਾਰੀਵਾਲ ਦੀਆਂ ਵੱਖ-ਵੱਖ ਰਾਮ ਲੀਲਾ ਕਲੱਬਾਂ ਵੱਲੋਂ ਝਾਕੀਆਂ ਕੱਢੀਆਂ ਗਈਆਂ| ਇਸ ਮੌਕੇ ਵਿਧਾਇਕ ਅਮਨਸੇਰ ਸਿੰਘ ਸ਼ੈਰੀ ਕਲਸੀ, ‘ਆਪ’ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਸ਼੍ਰੋਮਣੀ ਅਕਾਲੀ ਦਲ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਆਦਿ ਸ਼ਾਮਲ ਹੋਏ। ਡਰਾਮੈਟਿਕ ਕਲੱਬ ਪਿੰਡ ਡੇਹਰੀਵਾਲ ਦੋਰਗਾ ਵੱਲੋਂ ਵੀ ਨਗਰ ਵਾਸੀਆਂ ਦੇ ਸਹਿਯੋਗ ਨਾਲ ਦਸਹਿਰਾ ਮਨਾਇਆ ਗਿਆ|

Advertisement

ਕੈਬਨਿਟ ਮੰਤਰੀ ਨੇ ਬੁਰਾਈ ਦਾ ਅੰਤ ਕਰਨ ਦਾ ਸੱਦਾ ਦਿੱਤਾ

ਪਠਾਨਕੋਟ (ਪੱਤਰ ਪ੍ਰੇਰਕ): ਦਸਹਿਰੇ ਦਾ ਤਿਉਹਾਰ ਅੱਜ ਪਿੰਡ ਭੋਆ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਰੂਪ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਰਿਮੋਟ ਕੰਟਰੋਲ ਦਾ ਬਟਨ ਦਬਾ ਕੇ ਮੇਘਨਾਦ, ਕੁੰਭਕਰਨ ਅਤੇ ਰਾਵਣ ਦੇ ਪੁਤਲਿਆਂ ਨੂੰ ਅਗਨੀ ਦਿੱਤੀ। ਉਨ੍ਹਾਂ ਲੋਕਾਂ ਨੂੰ ਦਸਹਿਰੇ ਦੀ ਵਧਾਈ ਦਿੱਤੀ ਅਤੇ ਬੁਰਾਈ ਦਾ ਅੰਤ ਕਰਨ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਪਠਾਨਕੋਟ ਵਿੱਚ ਵੀ ਵੱਖ-ਵੱਖ ਕਲੱਬਾਂ ਵੱਲੋਂ ਦਸਹਿਰਾ ਮਨਾਇਆ ਗਿਆ।

Advertisement
Advertisement