ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਛੇ ਰੋਜ਼ਾ ਸਿਖਲਾਈ ਕੈਂਪ ਦੌਰਾਨ ਖੂਨ ਦਾਨ ਬਾਰੇ ਜਾਗਰੂਕ ਕੀਤਾ

09:51 AM Sep 03, 2024 IST

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਸਤੰਬਰ
ਧਾਰਮਿਕ ਨਗਰੀ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ ਗੀਤਾ ਗਿਆਨ ਸੰਸਥਾਨਮ ਵਿੱਚ ਛੇ ਰੋਜ਼ਾ ਸੂਬਾ ਪੱਧਰੀ ਜੂਨੀਅਰ ਰੈੱਡ ਕਰਾਸ ਸਿਖਲਾਈ ਕੈਂਪ ਦੇ ਤੀਜੇ ਦਿਨ ਦੀ ਸ਼ੁਰੂਆਤ ਪ੍ਰਾਰਥਨਾ , ਝੰਡਾ ਲਹਿਰਾਉਣ ਤੇ ਯੋਗ ਨਾਲ ਹੋਈ। ਕੈਂਪ ਸੰਚਾਲਕ ਰਾਮਾਸ਼ੀਸ਼ ਮੰਡਲ ਨੇ ਮੌਜੂਦ ਲੋਕਾਂ ਨੂੰ ਖੂਨਦਾਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਿਸੇ ਦੇ ਹੰਝੂਆਂ ਨੂੰ ਖੁਸ਼ੀ ਵਿੱਚ ਬਦਲ ਕੇ ਨਵੀਂ ਜ਼ਿੰਦਗੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਮਨੁੱਖਤਾ ਦੀ ਭਲਾਈ ਲਈ ਨਿਰਸੁਆਰਥ ਖੂਨਦਾਨ ਕਰੀਏ। ਉਨ੍ਹਾਂ ਰੈੱਡ ਕਰਾਸ ਦੇ ਸੰਸਥਾਪਕ ਸਰ ਜੀਨ ਹੈਨਰੀ ਡੁਨਟ ਦੀ ਜੀਵਨੀ ਤੇ ਰੈਡ ਕਰਾਸ ਦੇ ਇਤਿਹਾਸ ਬਾਰੇ ਵੀ ਲੋਕਾਂ ਨੂੰ ਸੰਬੋਧਨ ਕੀਤਾ। ਰਿਸੋਰਸਪਰਸਨ ਸੂਬੇ ਸਿੰਘ ਨੇ ਯੋਗ ਦੀ ਮਹੱਤਤਾ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਪ੍ਰਾਣਯਾਮ, ਕਪਾਲ ਭਾਤੀ, ਭਸਿਤਰਕਾ ਆਦਿ ਦੇ ਮਹੱਤਵ ਦੱਸਦਿਆਂ ਯੋਗ ਅਭਿਆਸ ਕਰਾਇਆ। ਰਿਸੋਰਸਪਰਸਨ ਰਾਜਵੀਰ ਸਿੰਘ ਨੇ ਸੜਕ ਸੁਰੱਖਿਆ ਨਾਲ ਸਬੰਧਤ ਨਿਯਮਾਂ ਦੀ ਜਾਣਕਾਰੀ ਦਿੱਤੀ। ਅੰਜੂ ਸ਼ਰਮਾ ਨੇ ਘਰ ਬਾਰੇ ਚਰਚਾ ਕਰਦਿਆਂ ਘਰ ਵਿੱਚ ਮਰੀਜ਼ ਦੀ ਸੇਵਾ ਕਿਵੇਂ ਕਰਨੀ ਹੈ, ਬਾਰੇ ਜਾਣਕਾਰੀ ਸਾਂਝੀ ਕੀਤੀ। ਰਿਸੋਰਸਪਰਸਨ ਪੰਕਜ ਗੌੜ ਨੇ ਕੈਂਪ ਵਿਚ ਆਏ ਲੋਕਾਂ ਨੂੰ ਭਰੂਣ ਹੱਤਿਆ, ਬਾਲ ਵਿਆਹ, ਦਹੇਜ ਪ੍ਰਥਾ, ਘਰੇਲੂ ਹਿੰਸਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਕ੍ਰਿਸ਼ਨ ਕੱਕੜ ਨੇ ਦੁਰਘਟਨਾ ਵੇਲੇ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦੇਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੰਯੁਕਤ ਕੈਂਪ ਨਿਦੇਸ਼ਕ ਵਿਨੀਤ ਗਾਬਾ, ਸੁਮਨ ਬਾਲਾ, ਸੁਨੀਲ ਪਹਾੜੀਆ, ਓਮ ਪ੍ਰਕਾਸ਼ ਗਾਂਧੀ, ਅੰਜੂ ਰਾਣੀ, ਸੁਨੀਤਾ ਯਾਦਵ, ਸਨੇਹ ਲਤਾ, ਕਿਰਣ ਲਤਾ, ਅਰਚਨਾ ਦੇਵੀ, ਓਮਵਤੀ, ਸੰਗੀਤਾ ਦੇਵੀ, ਸੁਮਨ, ਮਨੀਸ਼ਾ, ਸੀਮਾ ਰੇਖਾ ਪੰਚਾਲ, ਸੂਰਜ ਮੌਰੀਆ, ਸੰਦੀਪ ਕੁਮਾਰ, ਦਿਨੇਸ਼ ਕੁਮਾਰ ਮੌਜੂਦ ਸਨ।

Advertisement

Advertisement